Books Read

Summary of Bookclub meeting on "Kaal, Pehar, Ghadiyan" by "Vanita"

ਮੀਟਿੰਗ 21: “ਕਾਲ ਪਹਿਰ ਘੜੀਆਂ” ਲੇਖਕਃ ਵਨੀਤਾ ਅੱਜ ਦੀ ਮੀਟਿੰਗ ਮੈਂਬਰਾਂ ਨੇ ਲੇਖਿਕਾ ਵਨੀਤਾ ਦੇ ਲਿਖੇ ਹੋਏ ਆਪਣੇ ਤੁਆਰਫ਼ ਬਾਰੇ ਗੱਲ-ਬਾਤ ਨਾਲ ਕੀਤੀ। ਵਨੀਤਾ ਲਿਖਦੇ ਹਨ ਕਿ 1984 ਵਿੱਚ ਆਪਣੀ ਪਹਿਲੀ ਕਿਤਾਬ “ ਸੁਪਨਿਆਂ ਦੀ ਪਗਡੰਡੀ” ਤੋਂ ਲੈ ਕੇ ਹੁਣ ਤੱਕ 50 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ। ਇਹਨਾਂ ਵਿੱਚ ਉਹਨਾਂ ਵੱਲੋਂ ਕੀਤੇ ਅਨੁਵਾਦ ਅਤੇ ਸੰਪਾਦਕੀ ਪੁਸਤਕਾਂ ਵੀ ਸ਼ਾਮਲ ਹਨ। ਉਹ ਕਈ ਭਾਸ਼ਾਵਾਂ ਵਿੱਚ ਤਰਜਮਾ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਪਲ ਕਵਿਤਾ ਨੂੰ ਸੋਚਦੇ ਵਿਚਾਰਦੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਆਸ-ਪਾਸ ਦੇ ਸਾਧਾਰਨ ਤੱਤਾਂ ਵਿਚਲਾ ਕੁਦਰਤੀ ਕਾਵਿਕ ਰੰਗ ਮੋਹਿਤ ਕਰਦਾ ਹੈ। ਉਹਨਾਂ ਦੀ...

Read more →


Summary of Bookclub meeting on "Kothe Khadak Singh" by "Ram Sarup Ankhi"

Summary of Bookclub meeting on "Kothe Khadak Singh" by "Ram Sarup Ankhi"

ਮੀਟਿੰਗ ਲੜੀ ਅੰਕ : 20 “ ਕੋਠੇ ਖੜਕ ਸਿੰਘ” ( ਰਾਮ ਸਰੂਪ ਅਣਖੀ) ਰਾਮ ਸਰੂਪ ਅਣਖੀ ਦੀ ਕਿਤਾਬ “ਕੋਠੇ ਖੜਕ ਸਿੰਘ” ਦੀ ਮੀਟਿੰਗ ਵਿਚ ਸ਼ਾਮਲ ਹੋਏ ਮੈਂਬਰਾਂ ਵੱਲੋਂ ਕੀਤੇ ਕਿਤਾਬ ਦੇ ਨਿਰੀਖਣ ਦਾ ਸਾਰ-ਅੰਸ਼ ਪੇਸ਼ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਮੀਟਿੰਗ ਦੀ ਸ਼ੁਰੂਆਤ ਅਸੀੰ ਲੇਖਕ ਦੇ ਪਿਛੋਕੜ ਅਤੇ ਸਾਹਿਤਕ ਰੁਚੀਆਂ ਬਾਰੇ ਸੰਵਾਦ ਰਚਾ ਕੇ ਕੀਤੀ। ਗੱਲ ਹੋਈ ਕਿ ਕਿਵੇਂ 1932 ਵਿੱਚ ਜਨਮੇ ਅਣਖੀ ਜੀ ਨੇ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਕਵਿਤਾਵਾਂ ਨਾਲ ਕੀਤੀ, ਫਿਰ ਕਹਾਣੀਆਂ ਲਿਖਣ ਤੇ ਆਏ ਆਖਿਰ ਵਿੱਚ ਨਾਵਲ ਲਿਖਣ ਲੱਗੇ। ਉਹ ਜਨਮ ਤੋਂ ਹਿੰਦੂ ਸੀ ਪਰ ਹਮੇਸ਼ਾਂ ਸਿੱਖ ਪਹਿਰਾਵੇ ਵਿੱਚ ਵਿਚਰਦੇ। ਕਹਾਣੀਕਾਰ ਵਜੋਂ ਉਹਨਾਂ ਦੀ ਵੱਡੀ...

Read more →


Summary of Book club meeting on "Rani Tatt" by Harmanjit Singh

Summary of Book club meeting on "Rani Tatt" by Harmanjit Singh

ਮੀਟਿੰਗ 19 ਕਿਤਾਬਃ ਰਾਣੀ ਤੱਤ (ਸੋਹਿਲੇ ਧੂੜ ਮਿੱਟੀ ਕੇ) ਲੇਖਕਃ ਹਰਮਨਜੀਤ ਸਿੰਘ   ਬੁੱਕ-ਕਲੱਬ ਲਈ ਬਣੀ ਦੂਜੀ ਲੜਵੀਰ ਸੂਚੀ ਦੀ ਸ਼ੁਰੂਆਤ ਹਰਮਨ (ਜੋ ਅੱਜਕੱਲ ਕਿਤਾਬ ਦੀਆਂ ਨਵੀਆਂ ਐਡੀਸ਼ਨਾਂ ਵਿੱਚ ਆਪਣਾ ਸਿਰਨਾਵਾਂ ਹਰਮਨਜੀਤ ਸਿੰਘ ਲਿਖਦੇ ਨੇ) ਦੀ ਕਿਤਾਬ “ਰਾਣੀ ਤੱਤ” ਨਾਲ ਹੋਈ। 2015 ਵਿੱਚ ਪਹਿਲੀ ਵਾਰ ਛਪੀ ਇਸ ਕਿਤਾਬ ਦੀਆਂ ਹੁਣ ਤੱਕ ਤਕਰੀਬਨ 60,000 ਕਾਪੀਆਂ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ। ਪੰਜਾਬੀ ਭਾਈਚਾਰੇ ਵਿੱਚ ਕਿਸੇ ਕਿਤਾਬ ਲਈ ਇਹ ਉੱਚ ਪੱਧਰ ਦਾ ਨਾਮਨਾ ਹੈ ਜਿੱਥੇ ਆਮ ਲੋਕਾਂ ਵਿੱਚ ਸਾਹਿਤ ਵੱਲ ਬਹੁਤੀ ਸੁਚੇਤਨਾ ਆਉਣੀ ਅਜੇ ਬਾਕੀ ਹੈ। ਪ੍ਰਵਾਸੀ ਪੰਜਾਬੀ ਪਾਠਕਾਂ ਵਿੱਚ ਵੀ ਇਸ ਕਿਤਾਬ ਦੀ ਹੁਣ ਤੱਕ ਕਾਫ਼ੀ ਚਰਚਾ ਰਹੀ ਹੈ। ਹਰਮਨ ਨੇ ਕੁਝ...

Read more →


Summary of Bookclub meeting on "Shahed Bhagat Singh atte ohna de saathian dian hath likhtan" by "Jagmohan Singh"

Summary of Bookclub meeting on "Shahed Bhagat Singh atte ohna de saathian dian hath likhtan" by "Jagmohan Singh"

ਮੀਟਿੰਗ ਨੰਃ 14 “ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ” ਸੰਪਾਦਕਃ ਪ੍ਰੌ ਜਗਮੋਹਨ ਸਿੰਘ 28 ਮਈ ਨੂੰ ਪ੍ਰੋ. ਜਗਮੋਹਨ ਸਿੰਘ ਦੀ ਸੰਪਾਦਕੀ ਦੀ ਕਿਤਾਬ “ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ” ਦੇ ਪਹਿਲੇ ਅੱਧ ਦੀ ਮੀਟਿੰਗ ਕੀਤੀ ਗਈ। ਸਾਂਝੀਆਂ ਹੋਈਆਂ ਗੱਲਾਂ ਦਾ ਸੰਖੇਪ ਵਿਸਥਾਰ ਸਾਂਝਾ ਕਰ ਰਹੇ ਹਾਂ। ਸ਼ੁਰੂਆਤ ਭਗਤ ਸਿੰਘ ਵੱਲੋਂ 15 ਸਾਲ ਦੀ ਉਮਰ ਵਿੱਚ ਕੀਤੇ ਭਾਸ਼ਾ ਅਤੇ ਲਿੱਪੀ ਦੇ ਅਧਿਐਨ ਦੀ ਚਰਚਾ ਨਾਲ ਕੀਤੀ ਗਈ। ਅੱਲੀ ਉਮਰ ਵਿੱਚ ਲਿਖੇ ਇਸ ਇਕੱਲੇ ਲੇਖ ਤੋਂ ਹੀ ਭਗਤ ਸਿੰਘ ਦੇ ਆਉਣ ਵਾਲੇ ਰੌਸ਼ਨ ਬੌਧਿਕ ਭਵਿੱਖ ਦਾ ਅੰਦਾਜ਼ਾ ਹੋ ਜਾਂਦਾ ਹੈ। ਉਹ ਹਿੰਦੀ, ਉਰਦੂ ਤੇ ਪੰਜਾਬੀ ਤਿੰਨਾਂ...

Read more →


Summary of Bookclub meeting on "Marhi Da Deewa" by "Gurdial Singh"

Summary of Bookclub meeting on "Marhi Da Deewa" by "Gurdial Singh"

ਮੀਟਿੰਗ ਨੰਃ 16  ਮੜ੍ਹੀ ਦਾ ਦੀਵਾ “ਗੁਰਦਿਆਲ ਸਿੰਘ” ਇਸ ਮੀਟਿੰਗ ਦੀ ਸ਼ੁਰੂਆਤ ਗੁਰਦਿਆਲ ਸਿੰਘ ਦੇ ਸਾਹਿਤਕ ਸਫਰ  ਉੱਤੇ ਸੰਖੇਪ ਝਾਕੀ ਨਾਲ ਕੀਤੀ ਗਈ। ਗੁਰਦਿਆਲ ਸਿੰਘ ਦੀ ਇਹ ਸ਼ਾਹਕਾਰ ਰਚਨਾ  ਤਕਰੀਬਨ ਚੌਥੀ ਵਾਰ ਸੋਧੇ ਜਾਣ ਬਾਅਦ 1964 'ਚ ਆਪਣੇ ਅੰਤਲੇ ਸਰੂਪ ਵਿੱਚ ਪਾਠਕਾਂ ਨੂੰ ਪੇਸ਼ ਕੀਤੀ ਗਈ। ਗੁਰਦਿਆਲ ਸਿੰਘ ਨੂੰ ਆਪਣੀਆਂ ਰਚਨਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣੀ ਨਾਵਲ “ਅੱਧ ਚਾਨਣੀ ਰਾਤ” ਲਈ ਉਹਨਾਂ ਨੂੰ 1975 ਵਿੱਚ ਸਾਹਿਤ ਅਕਾਦਮੀ ਐਵਾਰਡ ਨਿਵਾਜਿਆ ਗਿਆ।  “ਮੜ੍ਹੀ ਦਾ ਦੀਵਾ” ਨੂੰ ਪੰਜਾਬ ਵਿੱਚ ਜਾਤ-ਪਾਤ ਦੇ ਗੁੰਝਲਦਾਰ ਵਖਰੇਵੇਂ ਦੇ ਇੱਕ ਵੱਡੇ ਉਦਾਹਰਣ ਵਜੋਂ ਪੜ੍ਹਿਆ ਜਾ ਸਕਦਾ ਹੈ। ਇਸ ਵਿੱਚ ਜਾਤੀ ਵਖਰੇਵੇਂ ਨੇ ਜਗੀਰਦਾਰ ਅਤੇ...

Read more →