ਅਜਮੇਰ ਸਿੰਘ | Ajmer Singh
ਅਜਮੇਰ ਸਿੰਘ (ਜਨਮ 1948) 1970 ਵਿਚ ਗੁਰੂ ਨਾਨਕ ਇੰਜਨੀਰਿੰਗ ਕਾਲਜ, ਲੁਧਿਆਣਾ ਤੋਂ ਇਲੈਕਟਰੀਕਲ ਇੰਜਨੀਰਿੰਗ ਦੀ ਪੜ੍ਹਾਈ ਅੱਧਵਾਟੇ ਛੱਡ ਕੇ ਨਕਸਲਬਾੜੀ ਲਹਿਰ ਵਿੱਚ ਸ਼ਾਮਲ ਹੋ ਗਿਆ। ਰੂਪੋਸ਼ ਰਹਿੰਦਿਆਂ ਉਸ ਨੇ ਤਕਰੀਬਨ ਡੇਢ ਦਹਾਕੇ ਤੱਕ ਕਮਿਊਨਿਸਟ ਇਨਕਲਾਬੀ ਲਹਿਰ ਦਾ ਨੇੜਿਓਂ ਅਨੁਭਵ ਹਾਸਲ ਕੀਤਾ। ਜੂਨ ੧੯੮੪ ਵਿਚ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਉਹ ਪੂਰੀ ਤਰਾਂ ਝੰਜੋੜਿਆ ਗਿਆ ਅਤੇ ਆਪਣੀਆਂ ਧਾਰਮਿਕ ਤੇ ਸੱਭਿਆਚਾਰਕ ਜੜਾਂ ਦੀ ਪਛਾਣ ਵੱਲ ਅਗਰਸਰ ਹੋਇਆ। ਉਹ ਸਿੱਖ ਸੰਘਰਸ਼ ਦੇ ਸਰੋਕਾਰਾਂ ਦਾ ਹਮਦਰਦ ਵਿਸ਼ਲੇਸ਼ਕ ਬਣ ਗਿਆ, ਇਸ ਤਰ੍ਹਾਂ ਪੰਜਾਬ ਅੰਦਰ ਚੱਲੀਆਂ ਦੋ ਵੱਡੀਆਂ ਹਥਿਆਰਬੰਦ ਲਹਿਰਾਂ ਦਾ ਉਸਨੇ ਸਿੱਧਾ ਅਨੁਭਵ ਹਾਸਲ ਕੀਤਾ। ਲਹਿਰਾਂ ਅੰਦਰ ਵਿਚਰਦੇ ਹੋਏ ਉਸਨੇ ਹਮੇਸ਼ਾ ਹੀ ਮਸਲਿਆਂ ਨੂੰ ਗਹਿਰਾਈ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ ਨਵਾਂ ਗਿਆਨ ਹਾਸਲ ਕਰਨ ਦੀ ਅਡੋਲ ਬਿਰਤੀ ਅਪਣਾਈ ਰੱਖੀ। ਇਸ ਤਰ੍ਹਾਂ ਗਹਿਰ-ਗੰਭੀਰ ਅਧਿਐਨ ਅਤੇ 31 ਸਾਲਾਂ ਤੱਕ ਚੱਲੇ ਨਿਰੰਤਰ ਰੂਪੋਸ਼ੀ ਦੇ ਜੀਵਨ ਨੇ ਉਸਦੇ ਅਨੁਭਵ ਨੂੰ ਡੂੰਘਾ, ਵਿਸ਼ਾਲ ਤੇ ਬਹੁਪੱਖੀ ਬਣਾ ਦਿੱਤਾ। ਉਸ ਕੋਲ ਭਾਸ਼ਾ ਦੀ ਵਿਸ਼ੇਸ਼ ਮੁਹਾਰਤ ਹੈ ਅਤੇ ਆਪਣੀ ਗੱਲ ਨੂੰ ਇੱਕ ਗਹਿਰ-ਗੰਭੀਰ ਤੇ ਉੱਚੇ ਤਰਕ ਵਿੱਚ ਰੱਖ ਕੇ ਪੇਸ਼ ਕਰਨ ਦੀ ਜਾਚ ਹੈ। ਅਜਮੇਰ ਸਿੰਘ ਦੀਆਂ ਲਿਖਤਾਂ ਨੇ ਖਾੜਕੂ ਸਿੱਖ ਸੰਘਰਸ਼ ਦਾ ਸਿਧਾਂਤਕ ਤੇ ਤਾਰਕਿਕ ਅਧਿਐਨ ਕਰ ਕੇ ਸਿੱਖਾਂ ਨੂੰ ਪਰ੍ਹੇ ਵਿੱਚ ਖਲੋ ਕੇ ਆਪਣਾ ਪੱਖ ਪੇਸ਼ ਕਰਨ ਦੇ ਯੋਗ ਬਣਾਉਣ ਦਾ ਇਤਿਹਾਸਕ ਕਾਰਜ ਕੀਤਾ ਹੈ।
Ajmer Singh, while pursuing Electrical Engineering in Guru Nanak Engineering College, Ludhiana; dropped out to join the Naxalbadi Movement in 1970. For almost one and a half-decade, he actively involved himself in the ongoing operations of the Communist movement and gained a deeper understanding of its philosophy and its impact on society as a whole.
However, it was in the year 1984 when Golden Temple was attacked that he was compelled to introspect and look back at his cultural and religious roots.
It resulted in Mr. Singh taking pride in the Sikh history and its struggles overages. Thus, he ended up becoming an ardent supporter of Sikhism as a way of life. Most of Mr. Singh’s works are intended at analyzing Sikhism and related struggles from multiple perspectives.
His famous books include Veehvi Sadi di Sikh Rajniti, Kis Vidh Ruli Patshahi, Jaswant Singh Khalra, Toofana da Shah Aswar- Kartar Singh Sarabha among others.
Books By Ajmer Singh :-