ਹਰਮਨਜੀਤ ਸਿੰਘ | Harmanjit Singh
ਹਰਮਨਜੀਤ, ਜੋ ਹੁਣ ਹਰਮਨ ਰਾਣੀ-ਤੱਤ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਹੋਇਆ। ਇੱਥੇ ਹੀ ਉਸਦਾ ਬਚਪਨ ਬੀਤਿਆ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੀ ਪਤਨੀ ਦਾ ਨਾਮ ਅੰਮ੍ਰਿਤ ਕੌਰ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸਦਾ ਨਾਮ ਇਕਾਂਤ ਸਿੰਘ ਹੈ। ਉਹ ਇਸ ਵੇਲੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਰਣਜੀਤਗੜ੍ਹ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਹੈ।
ਲੇਖਕ ਦਾ ਕਹਿਣਾ ਹੈ ਕਿ ਉਹ ਮੁਸ਼ਕਿਲ ਨਾਲ ਦਸ ਸਾਲ ਦਾ ਸੀ ਜਦੋਂ ਉਸਨੇ ਇੱਕ ਲੇਖਕ ਬਣਨ ਦਾ ਫੈਸਲਾ ਕੀਤਾ। ਉਸਨੂੰ ਬਚਪਨ ਤੋਂ ਹੀ ਘਰ ਵਿਚ ਸਾਹਿਤਕ ਮਾਹੌਲ ਮਿਲਿਆ। ਹਰਮਨ ਦਾ ਸਾਹਿਤ ਨਾਲ ਮੋਹ ਪੈਣ ਵਿਚ ਉਸਦੇ ਪਿਤਾ ਜੀ ਦੀ ਅਹਿਮ ਭੂਮਿਕਾ ਰਹੀ ਜੋ ਕਿ ਖ਼ੁਦ ਪੜ੍ਹਨ ਤੇ ਲਿਖਣ ਦਾ ਸ਼ੌਂਕ ਰੱਖਣ ਵਾਲੇ ਹਨ।
ਹਰਮਨਜੀਤ ਆਪਣੀ ਪਹਿਲੀ ਕਿਤਾਬ 'ਰਾਣੀ-ਤੱਤ' ਨਾਲ ਆਮ ਲੋਕਾਂ ਵਿੱਚ ਜਾਣਿਆ ਜਾਣ ਲੱਗਾ। ਉਸਨੂੰ ਸ੍ਰੀ ਕੰਵਰ ਸਿੰਘ ਚੌਹਾਨ ਯਾਦਗਾਰੀ ਨਾਜ਼ਮ ਪੁਰਸਕਾਰ ਅਤੇ ਵਾਰਤਕ ਲੇਖਣ ਵਾਸਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਹਨਾਂ ਦੀ ਪਹਿਲੀ ਤੇ ਵੱਡੀ ਗਿਣਤੀ ਪਾਠਕਾਂ ਵੱਲੋਂ ਪੜ੍ਹੀ ਜਾਣ ਵਾਲੀ ਕਿਤਾਬ 'ਰਾਣੀ-ਤੱਤ' ਪਹਿਲੀ ਵਾਰ 2015 ਵਿੱਚ ਪ੍ਰਕਾਸ਼ਤ ਹੋਈ। ਜਦੋਂ ਪੰਜਾਬੀ ਕਿਤਾਬਾਂ ਬਾਰੇ ਆਮ ਬਿਰਤਾਂਤ ਇਹ ਹੈ ਕਿ ਬਹੁਤੀਆਂ ਪੰਜਾਬੀ ਕਿਤਾਬਾਂ 500 ਕਾਪੀਆਂ ਵੀ ਨਹੀਂ ਵਿਕਦੀਆਂ, ਰਾਣੀ-ਤੱਤ ਨੇ ਇਹ ਅੰਕੜਾ ਪਹਿਲੇ ਦਸ ਦਿਨਾਂ ਵਿੱਚ ਪਾਰ ਕਰ ਲਿਆ ਸੀ। ਅੱਜ ਤੱਕ ਇਸ ਕਿਤਾਬ ਦੀਆਂ ਵੀਹ ਹਜ਼ਾਰ ਤੋਂ ਵੀ ਵੱਧ ਕਾਪੀਆਂ ਵਿਕ ਚੁੱਕੀਆਂ ਹਨ।
ਹਾਲਾਂਕਿ, ਜਦੋਂ ਲੇਖਕ ਨੇ ਸ਼ੁਰੂ ਵਿੱਚ ਪ੍ਰਕਾਸ਼ਕਾਂ ਨਾਲ ਸੰਪਰਕ ਕੀਤਾ, ਤਾਂ ਉਸਨੂੰ ਇਹ ਕਹਿ ਕੇ ਕਿਤਾਬ ਛਾਪਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਪੰਜਾਬੀ ਕਵਿਤਾ ਅਤੇ ਪੰਜਾਬੀ ਸਾਹਿਤ ਨੂੰ ਪੜਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਇਸੇ ਕਾਰਨ ਕਰਕੇ, ਲੇਖਕ ਅਤੇ ਉਸਦੇ ਦੋਸਤ ਹਾਰਪ ਫਾਰਮਰ ਨੇ 'ਕਲਰਜ਼ ਆਫ਼ ਪੰਜਾਬ' ਦੇ ਨਾਂ ਹੇਠ ਇਹ ਕਿਤਾਬ ਪ੍ਰਕਾਸ਼ਿਤ ਕੀਤੀ।
ਸ਼ੁਰੂਆਤੀ ਦਿਨਾਂ ਵਿਚ ਹਰਮਨ, ਉਸਦੇ ਪਰਿਵਾਰ ਅਤੇ ਦੋਸਤਾਂ ਨੇ ਕਿਤਾਬ ਨੂੰ ਵੇਚਣ ਲਈ ਖ਼ੁਦ ਹੀ ਉਪਰਾਲੇ ਕੀਤੇ।
ਜਿਥੋਂ ਤਕ ਰਾਣੀ-ਤੱਤ ਪੁਸਤਕ ਦੀ ਗੱਲ ਹੈ ਇਸਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ- ਕਵਿਤਾ ਅਤੇ ਵਾਰਤਕ। ਦੋਵਾਂ ਹਿੱਸਿਆਂ ਵਿੱਚ ਲੇਖਕ ਦੁਆਰਾ ਸ਼ਬਦ ਚੋਣ ਤੇ ਸ਼ਬਦ ਜੜ੍ਹਤ ਪਾਠਕ ਦਾ ਮਨ ਮੋਹ ਲੈਂਦੀ ਹੈ। ਕਿਤਾਬ ਵਿਚ ਲੇਖਕ ਪੰਜਾਬ, ਪੰਜਾਬੀ ਸਭਿਆਚਾਰ ਅਤੇ ਵਿਰਾਸਤ, ਪੰਜਾਬੀ ਭਾਸ਼ਾ, ਕੁਦਰਤ, ਮਹਿਬੂਬ ਪਿਆਰ, ਰੱਬ ਨਾਲ ਪਿਆਰ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਛੁਪੀਆਂ ਹੋਇਆਂ ਤਹਿਆਂ ਬਾਰੇ ਲਿਖਦਾ ਹੈ।
ਇਸ ਤੋਂ ਇਲਾਵਾ, ਲੇਖਕ ਨੇ ਇੱਕ ਗੀਤਕਾਰ ਵਜੋਂ ਵੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਸਨੇ 2017 ਵਿੱਚ ਰਿਲੀਜ਼ ਹੋਈ ਫਿਲਮ 'ਸਰਵਣ' ਵਿੱਚ ਗੁਰਸ਼ਬਦ ਦੁਆਰਾ ਗਾਏ ਗਏ 'ਰਾਜਿਆਂ' ਨਾਮ ਦੇ ਇੱਕ ਗੀਤ ਨਾਲ ਇਸ ਦਿਸ਼ਾ ਵਿੱਚ ਸ਼ੁਰੂਆਤ ਕੀਤੀ । ਉਦੋਂ ਤੋਂ ਹੁਣ ਤੱਕ ਲੇਖਕ ਨਿਰੰਤਰ ਇਸ ਦਿਸ਼ਾ ਵਿੱਚ ਯੋਗਦਾਨ ਪਾ ਰਿਹਾ ਹੈ। ਉਸਦੇ ਗਾਣਿਆਂ ਵਿੱਚੋਂ ਇੱਕ, 'ਲੌਂਗ ਲਾਚੀ' YouTube 'ਤੇ ਇੱਕ ਬਿਲੀਅਨ ਨੂੰ ਪਾਰ ਕਰਨਾ ਵਾਲਾ ਪਹਿਲਾ ਭਾਰਤੀ ਗੀਤ ਬਣਿਆ। ਲੇਖਕ ਦੁਆਰਾ ਲਿਖਿਆ ਇੱਕ ਹੋਰ ਮਸ਼ਹੂਰ ਗੀਤ 'ਆਰ-ਨਾਨਕ ਪਾਰ-ਨਾਨਕ' ਹੈ ਜੋ ਦਿਲਜੀਤ ਦੋਸਾਂਝ ਨੇ ਗਾਇਆ ਹੈ।
Harmanjeet, also known as Harman Rani-Tatt, was born and brought up in village Khiala Kalan of Mansa district in Punjab. After completing his schooling, he attained his graduation in English Literature. He is married to Mrs. Amrit Kaur and has a son named Ikant Singh. He is currently serving as a primary school teacher in a nearby Ranjitgarh village of Punjab’s Mansa district.
He was hardly ten years old when he decided to become a writer. Additionally, he received a warm and encouraging environment at his home of reading literature of world-class. In this direction, his father helped him a lot, a voracious reader, and a writer himself. One of Harman’s left-out hobbies from his childhood is painting.
Although Harman came to be known among the masses with his first book, ‘Rani-Tatt,’ few know that he was earlier awarded Sri Kanwar Singh Chauhan Yadgiri Nazam Purskar and Punjabi Sahitya Academy Award for prose writing.
Now coming to his most acclaimed and widely read the book, ‘Rani-Tatt,’ which means Royal Element or Supreme Element in the author’s own words, was first published in 2015 and became an instant hit. When the general narrative about Punjabi books is that most Punjabi books are sold 500 copies, Rani-Tatt crosses this figure in the first ten days, and to this day, more than 20,000 copies have been sold so far.
However, when the author initially approached the publishers, he was denied saying that Punjabi poetry and Punjabi literature, in general, are not in demand. For this reason, the author and his friend Harp Farmer published the book under Colors of Punjab. During the initial stages, Harman, his family, and friends did the task of distribution and networking with potential sellers of the book. It shows the testing times of which Punjabi literature is going through.
The book is divided into two parts, i.e., poetry and prose. In both parts, the writer’s choice of words and the harmony in bringing them together amuses the reader every time they read the book, no matter how many times they read it. Throughout the book, the author writes about Punjab, Punjabi culture and heritage, Punjabi language, nature, romantic love, love of God, and the complexities of human relationships.
Rani-Tatt received Yuva Purskaar by Sahitya Academy, New Delhi, in the year 2017. The booklet released by Sahitya Academy reads, “Rani Tatt is a collection of Punjabi poems that have a great amount of strength to go deep into the rich and ancient heritage of Punjab and connect it with the modern ethos in a meaningful manner. Lucidly written and with enormous lyrical intensity, these poems perceive and portray culture through nature and vice versa.”
Furthermore, the author has also gained popularity as a lyricist. He debuted in this direction with a song named ‘Rajya’ sung by Gurshabad in the movie Sarwan, released in 2017. Since then, he is continuously contributing in this direction. One of his songs, ‘Laung Lachi’ became the first Indian song to reach one billion views on YouTube. Another famous song of his is ‘Aar Nanak Paar Nanak’ sung by Diljit Dosanjh.
Books By Harmanjit :-