ਬੁੱਲ੍ਹੇ ਸ਼ਾਹ | Bulle Shah
ਬੱਲ੍ਹੇ ਸ਼ਾਹ 18ਵੀਂ ਸਦੀ ਦਾ ਸਿਰਮੌਰ ਪੰਜਾਬੀ ਸੂਫ਼ੀ ਸ਼ਾਇਰ ਹੈ। ਉਹ ਪੰਜਾਬੀ ਸੂਫ਼ੀ ਕਾਵਿ ਦਾ ਸਿਖ਼ਰ ਹਨ। ਉਹਨਾਂ ਦਾ ਜਨਮ 1680 ਵਿਚ ਜਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮੀਂ ਪਿੰਡ ਵਿਚ ਹੋਇਆ। ਉਸਦਾ ਅਸਲ ਨਾਮ ਅਬਦੁੱਲਾ ਸ਼ਾਹ ਸੀ। ਉਸਨੇ ਸ਼ਾਹ ਅਨਾਇਤ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦੇ ਅਰਾਈ ਸਨ ਤੇ ਬੁੱਲ੍ਹਾ ਸੱਯਦ ਮਾਪਿਆਂ ਘਰ ਜੰਮਿਆ ਸੀ। ਇਸ ਤੇ ਬੁੱਲ੍ਹੇ ਦਾ ਪਰਿਵਾਰ ਵੱਲੋਂ ਕਾਫ਼ੀ ਵਿਰੋਧ ਵੀ ਹੋਇਆ। ਪਰ ਫ਼ਕੀਰਾਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ, ਬੁੱਲ੍ਹਾ ਸ਼ਾਹ ਕਹਿੰਦਾ ਹੈ ਕਿ,
ਜਿਹੜਾ ਸਾਨੂੰ ਸੱਯਦ ਆਖੇ, ਦੋਜ਼ਖ ਮਿਲਣ ਸਜਾਈਆਂ,
ਜਿਹੜਾ ਸਾਨੂੰ ਅਰਾਈਂ ਆਖੇ, ਭਿਸ਼ਤੀ ਪੀਆਂ ਪਾਈਆਂ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਬੁਲ੍ਹਿਆ,
ਤਾਲਬ ਹੋ ਜਾ ਰਾਈਆਂ।
ਬੁੱਲ੍ਹੇ ਸ਼ਾਹ ਸੰਸਥਾਗਤ ਧਰਮ ਦੀ ਮੁਖ਼ਾਲਫ਼ਤ ਕਰਦਾ ਸੀ। ਉਹ ਕਿਸੇ ਵੀ ਸੰਸਥਾਈ ਧਰਮ ਪੱਧਤੀ ਰਾਹੀਂ ਰੱਬ ਪ੍ਰਾਪਤੀ ਦਾ ਸਮਰਥਕ ਨਹੀਂ ਸੀ ਬਲਕਿ ਸੂਫ਼ੀਆਂ ਦੀ ਰਵਾਇਤ ਮੂਜਬ ਅੱਲ੍ਹਾ ਨਾਲ ਇਸ਼ਕ ਹਕੀਕੀ ਨੂੰ ਮੁਕਤੀ ਦਾ ਰਾਹ ਖਿਆਲਦਾ ਸੀ। ਉਹ ਹੋਰਨਾਂ ਸੂਫ਼ੀਆਂ ਵਾਂਗ ਅੱਲ੍ਹਾ ਨੂੰ ਰਾਂਝਾ ਤੇ ਖ਼ੁਦ ਨੂੰ ਹੀਰ ਦੇ ਪ੍ਰਤੀਕ ਵਜੋਂ ਪੇਸ਼ ਕਰਦਾ ਹੈ। ਇਸ ਕਾਰਨ ਪਿਆਰੇ ਨੂੰ ਮਿਲਣ ਦੀ ਤਾਂਘ-ਤੜਪ ਦਾ ਜ਼ਿਕਰ ਦੁਨਿਆਵੀਂ ਪ੍ਰਸੰਗਾਂ ਰਾਹੀਂ ਉਸਦੀਆਂ ਕਾਫ਼ੀਆਂ ਵਿਚ ਬਹੁਤ ਹੀ ਸੁੰਦਰ ਤੇ ਦਿਲ ਧਰੂਹ ਦੇਣ ਵਾਲੇ ਰੂਪ ਵਿਚ ਹੋਇਆ ਮਿਲਦਾ ਹੈ। ਇਸੇ ਕਾਰਨ ਅੱਜ ਵੀ ਦਰਗਾਹਾਂ ਆਦਿ ਉੱਤੇ ਬੁੱਲ੍ਹੇ ਦੀਆਂ ਕਾਫ਼ੀਆਂ ਦਾ ਗਾਇਨ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ।
ਬੁੱਲ੍ਹੇ ਦੀ ਰਚਨਾ ਵਿਚ ਕ੍ਰਮਵਾਰ 156 ਕਾਫ਼ੀਆਂ, 1 ਬਾਰਾਮਾਂਹ, 40 ਗੰਢਾਂ, 1 ਅਠਵਾਰਾ, 3 ਸੀਹਰਫ਼ੀਆਂ ਤੇ 49 ਦੋਹੜੇ ਸ਼ਾਮਿਲ ਹਨ। ਸਭ ਤੋਂ ਵੱਧ ਪ੍ਰਸਿੱਧੀ ਉਸਦੀਆਂ ਕਾਫ਼ੀਆਂ ਨੂੰ ਮਿਲੀ ਹੈ। ਉਸਦੀ ਭਾਸ਼ਾ ਠੇਠ, ਸਾਦਾ ਤੇ ਲੋਕ ਪੱਧਰ ਦੇ ਮੁਹਾਵਰੇ ਵਾਲੀ ਹੈ, ਜਿਸ ਕਾਰਨ ਇਹ ਸਰੋਤਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ।
Bulle Shah was a prominent Sufi poet of the 18th century. Bulle Shah uses the Kafi style of Punjabi poetry. Many of his Kafis are still regarded as a traditional repertoire of qawwali, the musical genre that represents the devotional music of the Sufis. His poetry reveals his longingness for one’s true self-realization. While doing show Bulle Shah criticizes prevailing religious orthodoxies of his time and emerges as a symbol of hope, harmony, and peace for his fellow beings.
Books By Bulle Shah :-