ਬਰਾੜ ਜੈਸੀ | Brar Jessy
ਬਰਾੜ ਜੈਸੀ ਪੰਜਾਬੀ ਸਾਹਿਤ ਦੀ ਨਵੀਂ ਪੀੜ੍ਹੀ ਦੀ ਉੱਭਰ ਰਹੀ ਲੇਖਿਕਾ ਹੈ। ਉਸ ਦਾ ਜਨਮ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਹਰਬੰਸ ਸਿੰਘ ਅਤੇ ਮਾਤਾ ਦਾ ਨਾਂ ਅਮਰਜੀਤ ਕੌਰ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਜੀ.ਐਨ.ਡੀ. ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਵਿੱਚ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ ਗੁਰੂਕੁਲ ਕਾਲਜ, ਕੋਟਕਪੂਰਾ ਤੋਂ ਕੀਤੀ। ਅੱਜ-ਕਲ ਉਹ ਆਪਣੀ ਪੀ.ਐਚ.ਡੀ. ਗੁਰੂ-ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਤੋਂ ਕੰਪਿਊਟਰ ਸਾਇੰਸਜ਼ ਵਿੱਚ ਕਰ ਰਹੀ ਹੈ।
ਜੈਸੀ ਦੱਸਦੀ ਹੈ ਉਸਨੂੰ ਪੁਸਤਕਾਂ ਪੜ੍ਹਨ ਦੀ ਚੇਟਕ ਆਪਣੀ ਦਾਦੀ ਜੀ ਤੋਂ ਬਚਪਨ ਵਿੱਚ ਲੱਗੀ ਜੋ ਖ਼ੁਦ ਧਾਰਮਿਕ ਕਿਤਾਬਾਂ ਪੜਨ ਦਾ ਸ਼ੌਂਕ ਰੱਖਦੇ ਸਨ। ਇਸ ਸਦਕਾ ਉਸਦੀ ਪੜ੍ਹਾਈ ਵਿਚ ਦਿਲਚਸਪੀ ਬਣੀ ਅਤੇ ਨਾਲ ਨਾਲ ਆਪਣੇ ਅੰਦਰ ਪੈਦਾ ਹੁੰਦੇ ਅਹਿਸਾਸਾਂ ਨੂੰ ਆਵਾਜ਼ ਦੇਣ ਖ਼ਾਤਰ ਕਾਗ਼ਜ਼ ਕਲਮ ਦਾ ਸਹਾਰਾ ਲੈਣਾ ਸ਼ੁਰੂ ਕੀਤਾ। ਜਦੋਂ ਉਹ 10ਵੀਂ ਕਲਾਸ ਵਿੱਚ ਸੀ ਤਾਂ ਉਸਨੇ ਆਪਣੇ ਵਿਚਾਰਾਂ ਨੂੰ ਕਾਗਜ਼ ਤੇ ਉਲੀਕਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਬਰਾੜ ਜੈਸੀ ਰੁਮਾਂਟਿਕ ਕਵਿਤਾਵਾਂ ਲਿਖਣ ਵੱਲ ਜ਼ਿਆਦਾ ਝੁਕਾਅ ਰੱਖਦੀ ਸੀ। ਪਰ ਉਸਦੇ ਜੀਵਨ ਵਿੱਚ ਕੁਝ ਐਸੇ ਤਜ਼ਰਬੇ ਹੋਏ ਜਿਨ੍ਹਾਂ ਨੇ ਉਸਨੂੰ ਸਾਡੇ ਸਮਾਜ ਵਿਚਲੀ ਔਰਤ ਦੀ ਸਥਿਤੀ ਬਾਰੇ ਸੋਚਣ ਲਈ ਮਜਬੂਰ ਕੀਤਾ ਅਤੇ ਉਸਨੂੰ ਔਰਤਾਂ ਦੇ ਅਨੁਭਵਾਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ। ਅਜਿਹੀ ਹੀ ਇੱਕ ਘਟਨਾ ਉਸ ਸਮੇਂ ਵਾਪਰੀ ਜਦੋਂ ਉਸਨੇ ਆਪਣੇ ਭਤੀਜੇ ਦੀ ਇਕ ਤਸਵੀਰ, ਜਿਸ ਵਿਚ ਉਸਦੇ ਭਤੀਜੇ ਨੇ ਸੈਨੇਟਰੀ ਪੈਡ ਫੜਿਆ ਹੋਇਆ ਸੀ, ਪੋਸਟ ਕੀਤੀ। ਅੰਦਾਜ਼ਾ ਲਗਾਓ ਕਿ ਅੱਗੇ ਕੀ ਹੋਇਆ? ਉਸਦੇ ਆਪਣੇ ਚਚੇਰੇ ਭਰਾ ਦੀ ਭੈਣ ਨੇ ਜੈਸੀ ਦਾ ਵਿਰੋਧ ਕੀਤਾ ਅਤੇ ਤਸਵੀਰ ਪੋਸਟ ਕਰਨ ਕਾਰਨ ਸ਼ਰਮਿੰਦਾ ਵੀ ਕੀਤਾ। ਉਸਨੇ ਕਿਹਾ ਕਿ ਅਜਿਹੀ ਤਸਵੀਰ ਪੋਸਟ ਕਰਨਾ ਅਣਉਚਿਤ ਅਤੇ ਸ਼ਰਮਨਾਕ ਹੈ! ਉਸ ਨੂੰ ਇਹ ਕਿਹਾ ਗਿਆ ਕਿ 'ਸਾਊ ਕੁੜੀਆਂ ਐਵੇ ਨਹੀਂ ਕਰਦਿਆਂ ਹੁੰਦੀਆਂ।" ਪਰ ਜੈਸੀ ਦੇ ਮਨ ਵਿਚ ਸਵਾਲ ਸੀ ਕਿ ਕਿਉਂ! ਕੀ ਸੈਨੇਟਰੀ ਪੈਡ ਕਮਜ਼ੋਰੀ ਦੀ ਨਿਸ਼ਾਨੀ ਹਨ? ਪੈਡ ਬਾਰੇ ਗੱਲ ਕਰਨਾ ਸ਼ਰਮਨਾਕ ਕਿਉਂ ਹੈ? ਇਸ ਘਟਨਾ ਨੇ ਬਰਾੜ ਜੈਸੀ ਅੰਦਰਲੀ ਵਿਚਾਰਾਂ ਦੀ ਅੱਗ ਲਈ ਚੰਗਿਆੜੀ ਦਾ ਕੰਮ ਕੀਤਾ ਅਤੇ ਉਸਨੇ 'ਮੈਂ ਸਾਊ ਕੁੜੀ ਨਹੀਂ ਹਾਂ' ਪੁਸਤਕ ਲਿਖਣੀ ਸ਼ੁਰੂ ਕੀਤੀ। ਉਸਨੇ ਕਿਤਾਬ ਦੇ ਸਿਰਲੇਖ ਵਿੱਚ ਖਾਸ ਤੌਰ ਤੇ 'ਸਾਊ' ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਅਕਸਰ ਲੜਕੀਆਂ ਨੂੰ ਜਨਮ ਤੋਂ ਹੀ ਕੋਮਲ ਅਤੇ ਨਰਮ ਕਿਹਾ/ਸਮਝਿਆ ਜਾਂਦਾ ਹੈ ਅਤੇ ਉਸਨੂੰ ਹਰ ਸਥਿਤੀ ਵਿਚ ਹੀਣਾ ਤੇ ਕਮਜ਼ੋਰ ਮੰਨਦਿਆਂ ਦਬਾਇਆ ਜਾਂਦਾ ਹੈ। ਬਰਾੜ ਜੈਸੀ ਪੀੜ੍ਹੀਆਂ ਤੋਂ ਚੱਲੇ ਆ ਰਹੇ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ ਕਿਉਂਕਿ ਉਹ ਮੰਨਦੀ ਹੈ ਕਿ ਜੇ ਲੜਕੀਆਂ ਨਿਮਰ, ਕੋਮਲ ਜਾਂ ਕਮਜ਼ੋਰ ਹਨ ਤਾਂ ਫੇਰ ਉਹਨਾ ਵਿਚ ਸਾਰੀ ਜ਼ਿੰਦਗੀ ਬੇਇਨਸਾਫ਼ੀ ਦਾ ਸਾਮ੍ਹਣਾ ਕਰਨ ਦੀ ਤਾਕਤ ਕਿਥੋਂ ਆਉਂਦੀ ਹੈ? ਉਹ ਬੇਇਨਸਾਫ਼ੀ ਜੋ ਮਰਦ ਪ੍ਰਧਾਨ ਸਮਾਜ ਪੈਰ ਪੈਰ ਤੇ ਔਰਤ ਨਾਲ ਕਰਦਾ ਆ ਰਿਹਾ ਹੈ।'ਮੈਂ ਸਾਊ ਕੁੜੀ ਨਹੀਂ ਹਾਂ' 100 ਤੋਂ ਵੱਧ ਕਵਿਤਾਵਾਂ ਦਾ ਸੰਗ੍ਰਹਿ ਹੈ ਜਿਸਦਾ ਉਦੇਸ਼ ਔਰਤਾਂ ਬਾਰੇ ਇਸ ਵਹਿਮ ਨੂੰ ਮਿਟਾਉਣਾ ਹੈ ਕਿ ਔਰਤ ਮਾਨਸਿਕ ਜਾਂ ਸਰੀਰਕ ਪੱਖੋਂ ਕਮਜ਼ੋਰ ਹੈ। ਅਜਿਹੀਆਂ ਗਲਤ ਧਾਰਨਾਵਾਂ ਦਾ ਮਿਟਣਾ ਅਤੇ ਔਰਤ ਦੀ ਤਾਕਤ ਤੇ ਸਮਰੱਥਾਵਾਂ ਨੂੰ ਜਾਣਨਾ ਅਤੇ ਸਮਝਣਾ ਔਰਤਾਂ ਤੇ ਮਰਦਾਂ ਦੋਹਾਂ ਲਈ ਬਹੁਤ ਜ਼ਰੂਰੀ ਹੈ। ਇਹ ਇੱਕੀਵੀਂ ਸਦੀ ਦੀ ਮੰਗ ਹੈ।
'ਮੈਂ ਸਾਊ ਕੁੜੀ ਨਹੀਂ ਹਾਂ' ਤੋਂ ਸਿਵਾ ਉਸਨੇ ਹੋਰ ਲੇਖਕਾਂ ਦੇ ਨਾਲ ਕੁਝ ਕਿਤਾਬਾਂ ਜਿਵੇਂ 'ਬੀਜ ਬਿਰਖ' ਅਤੇ 'ਸਵੀਨਾ ਯਾਦਾਂ ਦਾ ਸਰਮਾਇਆ' ਵਿੱਚ ਵੀ ਯੋਗਦਾਨ ਪਾਇਆ ਹੈ। ਇਸ ਸਮੇਂ ਉਹ ਆਪਣੀ ਆਉਣ ਵਾਲੀ ਕਿਤਾਬ ਜੋ ਕਿ ਨਿੱਕੀਆਂ ਕਹਾਣੀਆਂ ਦਾ ਇਕ ਸੰਗ੍ਰਹਿ ਹੈ 'ਤੇ ਕੰਮ ਕਰ ਰਹੀ ਹੈ।
Brar Jessy is a Punjabi author. She was born in Malke village of district Moga, Punjab. Her father's name is Harbans Singh, and her mother's name is Amarjeet Kaur. She did her schooling at G.N.D Mission Sen Sec School, Panjgrain Kalan. And completed her graduation from S.B.B.S College, Sukhanand, Gurukul College, Kotkapura. Currently, she is pursuing her Ph.D. in Computer Sciences from Gurukashi University, Talwandi Sabo.
Autor shared that her grandmother inspired her in her childhood, who used to read religious books. She also got interested in reading, and when she was in 10th class, she started jotting down her thoughts.
Initially, Brar Jessy was inclined towards writing romantic poems. However, she had some experiences in life that made her think about women's fate and inspired her to write about women's experiences. One such incident occurred when she had posted a picture of her nephew holding a sanitary pad. Guess what happened next? She was faced with resistance and shame from her cousin's sister. She thought that posting such a picture was inappropriate and shameful! She received a comment, "Sau Kudia eh sbh post nhi krdia." Why! Are sanitary pads a sign of weakness? What is so disgraceful about them?
This ignited a spark of thought in Brar Jessy, and she started penning down the book 'Mai Sau Kudi Nhi Han.' She specifically used the word 'sau' (means innocent) in the book's title because it often referred to girls as gentle, submissive, and meek by birth. Brar Jessy does not agree to this thought coming down from generations together because she believes that if girls are meek and submissive, where they gather the strength to endure the unjust treatment throughout their lives.
‘Mai Sau Kudi Nahi Haan’ is a collection of over 100 poems aimed to clear this myth and derive inspiration from it. It's a must-read for men, too, to particularly know and understand the strength and capacities of a woman hidden behind the misconception in the minds of many.
She also contributed to some books like Bijh Birkh and Svina Yaadan Da Sarmaya with other authors. After that, she wrote a short movie named" Maa Da Khat" Part 01 and 02, released on the Kaimzo Media Records youtube channel. She is currently working on her upcoming short storybook.
Books By Brar Jessy :-