ਬਲਰਾਜ ਸਾਹਨੀ | Balraj Sahni

ਬਲਰਾਜ ਸਾਹਨੀ (1913-1973) ਇੱਕ ਭਾਰਤੀ ਅਦਾਕਾਰ ਅਤੇ ਲੇਖਕ ਸੀ। ਉਸਦਾ ਜਨਮ 1913 ਵਿੱਚ ਰਾਵਲਪਿੰਡੀ, ਪੰਜਾਬ ਵਿੱਚ ਹੋਇਆ। ਉਸ ਨੇ  ਹਿੰਦੀ ਵਿੱਚ ਬੈਚਲਰ ਡਿਗਰੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਕੀਤੀ। ਉਸਨੇ 1936 ਵਿੱਚ ਦਮਯੰਤੀ ਸਾਹਨੀ ਨਾਲ ਵਿਆਹ ਕੀਤਾ, ਜੋ ਬਲਵੰਤ ਸਾਹਨੀ ਦੀ ਤਰਾਂ ਹੀ ਅਦਾਕਾਰ ਸੀ।

1930 ਦੇ ਅਖੀਰ ਵਿੱਚ, ਬਲਰਾਜ ਸਾਹਨੀ ਅਤੇ ਦਮਯੰਤੀ ਸਾਹਨੀ ਅਧਿਆਪਕਾਂ ਵਜੋਂ ਬੰਗਾਲ ਵਿੱਚ ਰਬਿੰਦਰਨਾਥ ਟੈਗੋਰ ਦੇ ਸ਼ਾਂਤੀ-ਨਿਕੇਤਨ ਚਲੇ ਗਏ। ਇੱਥੇ ਟੈਗੋਰ ਨੇ ਸ਼੍ਰੀ ਸਾਹਨੀ ਨੂੰ ਆਪਣੀ ਮਾਂ ਬੋਲੀ ਵਿੱਚ ਲਿਖਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਸਨੇ ਗੁਰਮੁਖੀ ਲਿਪੀ ਸਿੱਖੀ, ਇੱਕ ਟਾਈਪਰਾਈਟਰ ਖਰੀਦਿਆ ਅਤੇ ਲਿਖਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ, ਦੋਵੇਂ ਲੰਡਨ ਚਲੇ ਗਏ, ਜਿੱਥੇ ਸ਼੍ਰੀ ਬਲਰਾਜ ਬੀ.ਬੀ.ਸੀ. ਦੀ ਹਿੰਦੀ ਸੇਵਾ ਵਿੱਚ ਸ਼ਾਮਲ ਹੋਏ। ਇੱਥੇ ਹੀ ਉਸ ਵਿਚ ਰੂਸੀ ਸਿਨੇਮਾ ਪ੍ਰਤੀ ਪਿਆਰ ਪੈਦਾ ਹੋਇਆ  ਅਤੇ ਮਾਰਕਸਵਾਦ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕੀਤੀ।

1943 ਵਿੱਚ ਉਹ ਭਾਰਤ ਪਰਤ ਆਏ। ਭਾਰਤ ਆ ਕੇ  ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1946 ਵਿੱਚ 'ਇਨਸਾਫ', 'ਧਰਤੀ ਕੇ ਲਾਲ' ਅਤੇ 'ਦੂਰ ਚਲੇਂ'  ਵਰਗੀਆਂ ਫ਼ਿਲਮ ਵਿਚ ਕੰਮ ਕਰਕੇ ਕੀਤੀ। ਉਸਦੀ ਪਤਨੀ ਦਮਯੰਤੀ ਸਾਹਨੀ ਬਲਰਾਜ ਤੋਂ ਪਹਿਲਾਂ ਹੀ ਇੱਕ ਮਸ਼ਹੂਰ ਅਦਾਕਾਰ ਬਣ ਚੁਕੀ ਸੀ। 1947 ਵਿੱਚ ਵੰਡ ਦੇ ਦੌਰਾਨ, ਉਹ ਇੱਕ ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਆਏ। ਉਸਦਾ ਪਾਕਿਸਤਾਨ ਤੋਂ ਭਾਰਤ ਆਉਣਾ ਉਸ ਸਮੇਂ ਚੱਲ ਰਹੇ ਬਟਵਾਰੇ ਦੇ ਰੌਲੇ ਤੇ ਹੱਲਿਆਂ ਕਾਰਨ ਚੁਣੌਤੀਪੂਰਨ ਰਿਹਾ। ਸ਼੍ਰੀਮਤੀ ਸਾਹਨੀ ਦਾ 1947 ਵਿੱਚ 26 ਸਾਲ ਦੀ ਛੋਟੀ ਉਮਰ ਵਿੱਚ ਪੇਚਸ ਕਾਰਨ ਦੇਹਾਂਤ ਹੋ ਗਿਆ ਸੀ। ਸ਼੍ਰੀ ਸਾਹਨੀ ਉਨ੍ਹਾਂ ਦੇ ਦੇਹਾਂਤ ਤੋਂ ਬਹੁਤ ਦੁਖੀ ਸਨ। ਇਥੋਂ ਤੱਕ ਕਿ ਕਈ ਵਾਰ ਉਹ ਕੰਧ 'ਤੇ ਸਿਰ ਮਾਰਦਾ ਅਤੇ ਰੋਂਦਾ ਰਹਿੰਦਾਂ। ਪਰ ਉਹ ਹੌਲੀ ਹੌਲੀ ਸੋਗ ਤੋਂ ਬਾਹਰ ਨਿਕਲੇ ਅਤੇ 1951 ਵਿੱਚ ਸੰਤੋਸ਼ ਚੰਧੋਕ ਨਾਲ ਦੁਬਾਰਾ ਵਿਆਹ ਕਰਵਾਇਆ।

ਕਮਿਊਨਿਸਟ ਪਾਰਟੀ ਦਾ ਹਿੱਸਾ ਹੋਣ ਦੇ ਕਾਰਨ, ਉਸਨੂੰ ਇੱਕ ਵਾਰ ਜੇਲ੍ਹ ਵੀ ਜਾਣਾ ਪਿਆ। ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਪਰ 1951 ਵਿਚ ਬਣੀ ਫਿਲਮ 'ਹਮ ਲੋਗ' ਨੇ ਉਸਨੂੰ ਇੱਕ ਅਭਿਨੇਤਾ ਦੇ ਰੂਪ ਵਿੱਚ ਸਫਲਤਾ ਦਿਵਾਈ। 1950 ਦੇ ਦਹਾਕੇ ਵਿੱਚ ਉਸਨੂੰ 'ਸੀਮਾ,' 'ਸੋਨੇ ਕੀ ਚਿੜੀਆ', 'ਲਾਜਵੰਤੀ' ਅਤੇ 'ਘਰ-ਸੰਸਾਰ' ਵਰਗੀਆਂ ਮਸ਼ਹੂਰ  ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। 1960 ਦੇ ਦਹਾਕੇ ਵਿੱਚ ਉਸਨੇ 'ਨੀਲ ਕਮਲ', 'ਅਨੁਪਮਾ', 'ਘਰ-ਘਰ ਕੀ ਕਹਾਣੀ', 'ਦੋ ਰਾਸਤੇ' ਅਤੇ 'ਏਕ ਫੂਲ ਦੋ ਮਾਲੀ' ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ।

ਬਲਰਾਜ ਸਾਹਨੀ ਵਿਚਾਰਾਂ ਪੱਖੋਂ ਨਵੀਨਤਾ ਦਾ ਧਾਰਨੀ ਸੀ। ਉਹ ਲੋਕ ਵਿਰੋਧੀ ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਵਿਚ ਯਕੀਨ ਨਹੀਂ ਰੱਖਦਾ ਸੀ। ਉਸਨੂੰ ਨਕਲੀਪਨ ਜਾਂ ਗੈਰ-ਜ਼ਰੂਰੀ ਦਿਖਾਵਾ ਕਰਨਾ ਵੀ ਪਸੰਦ ਨਹੀਂ ਸੀ। ਉਹ ਅਮੀਰੀ  ਦੀ ਚਮਕ ਅਤੇ ਰੌਸ਼ਨੀ ਨਹੀਂ ਚਾਹੁੰਦਾ ਸੀ। ਉਹ ਮਾਰਕਸਵਾਦੀ ਧਾਰਨਾਵਾਂ 'ਚ ਯਕੀਨ ਰੱਖਦਾ ਸੀ ਤੇ ਗਰੀਬ ਲੋਕਾਂ ਦੀ ਭਲਾਈ ਵਾਸਤੇ ਸੱਤਾ ਦਾ ਪਾਸਾ ਪਲਟਨਾ ਲੋਚਦਾ ਸੀ। ਜਦੋਂ ਲਿਖਣ ਦੀ ਗੱਲ ਆਉਂਦੀ ਹੈ ਤਾਂ ਉਹ ਇਸਦਾ ਇੰਨਾ ਸ਼ੌਕੀਨ ਸੀ ਕਿ ਸੈਟ ‘ਤੇ ਆਪਣਾ ਟਾਈਪ-ਰਾਈਟਰ ਨਾਲ  ਲੈ ਕੇ ਜਾਂਦਾ ਸੀ। ਜਦੋਂ ਵੀ ਉਸਨੂੰ ਸ਼ੂਟਿੰਗ ਦੇ ਦੌਰਾਨ ਸਮਾਂ ਮਿਲਦਾ, ਉਹ ਇਸਨੂੰ ਲਿਖਣ ਲਈ ਸਮਰਪਿਤ ਕਰਦਾ। ਉਸ ਦੁਆਰਾ ਲਿਖੀਆਂ ਕਿਤਾਬਾਂ ਵਿਚ 'ਮੇਰਾ ਪਿਕਿਸਤਾਨੀ ਸਫਰਨਾਮਾ' ਅਤੇ 'ਮੇਰਾ ਰੂਸੀ ਸਫਰਨਾਮਾ' ਸ਼ਾਮਿਲ ਹਨ। ਉਸਨੇ ਆਪਣੀ ਸਵੈ-ਜੀਵਨੀ 'ਮੇਰੀ ਫ਼ਿਲਮੀ ਆਤਮਕਥਾ' ਵੀ ਲਿਖੀ। ਉਸ ਦੇ ਬੇਟੇ ਪ੍ਰੀਕਸ਼ਤ ਸਾਹਨੀ ਨੇ 'ਦਿ ਨਾਨ-ਕਨਫਾਰਮਿਸਟ: ਮੈਮੋਰੀਜ਼ ਆਫ਼ ਮਾਈ ਫਾਦਰ ਬਲਰਾਜ ਸਾਹਨੀ' ਨਾਂ ਦੀ ਕਿਤਾਬ ਵੀ ਲਿਖੀ ਹੈ ਜੋ ਕੇ ਉਸ ਦੇ ਜੀਵਨ ਦੇ ਕਈ ਪਹਿਲੂਆਂ ‘ਤੇ ਰੋਸ਼ਨੀ ਪਾਉਂਦੀ ਹੈ। ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਸ਼੍ਰੀ ਸਾਹਨੀ ਨੂੰ ਦੁਬਾਰਾ ਦੁਖ ਦਾ ਸਾਹਮਣਾ ਕਰਨਾ ਪਿਆ। ਉਸ ਦੀ ਧੀ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਸੀ ਚੱਲ ਰਹੀ। ਇਸ ਲਈ ਉਹ ਆਪਣੇ  ਪਿਤਾ ਦੇ ਘਰ ਵਾਪਿਸ ਆ ਕੇ ਰਹਿਣ ਲੱਗੀ। ਉਹ ਉਦਾਸ ਅਤੇ ਦੁੱਖ ਵਿਚ ਰਹਿੰਦੀ ਸੀ ਜੋ ਕੇ ਇਕ ਕੋਮਲ ਦਿਲ ਪਿਤਾ ਲਈ ਅਸਹਿ ਸੀ। ਇੱਕ ਦਿਨ ਉਸਦੀ ਬੇਟੀ ਨੂੰ ਬ੍ਰੇਨ ਹੈਮਰੇਜ ਹੋਇਆ ਅਤੇ ਉਸਦੀ ਮੌਤ ਹੋ ਗਈ। ਆਪਣੀ ਮਾਂ ਦੀ ਤਰ੍ਹਾਂ ਉਸਦੀ ਮੌਤ ਦੇ ਸਮੇਂ ਉਹ ਸਿਰਫ਼ 26 ਸਾਲਾਂ ਦੀ ਸੀ। ਇਸ ਘਟਨਾ ਨੇ ਸ਼੍ਰੀ ਬਲਰਾਜ ਨੂੰ  ਝੰਝੋੜਕੇ  ਰੱਖ ਦਿੱਤਾ। ਉਸਨੂੰ ਅਸਹਿ ਦਰਦ ਵਿੱਚੋਂ ਲੰਘਣਾ ਪਿਆ ਕਿਉਂਕਿ ਉਸਦੀ ਧੀ ਦੀ ਮੌਤ ਨੇ ਉਸਦੀ ਮਾਂ ਦੀ ਮੌਤ ਦੀਆਂ ਕਾਲੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਦਿੱਤਾ ਸੀ। ਉਸਦੀ ਧੀ ਦੀ ਸਾਲ 1972 ਵਿੱਚ ਮੌਤ ਹੋ ਗਈ ਸੀ ਅਤੇ ਬਲਰਾਜ ਸਾਹਨੀ ਦੀ 1973 ਵਿੱਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮਰਨ ਵੇਲੇ ਉਹ 59 ਸਾਲਾਂ ਦਾ ਸੀ। ਭਾਵੇਂ ਸ੍ਰੀ ਸਾਹਨੀ ਦੀ ਮੌਤ ਹੋ ਗਈ, ਪਰ ਉਨ੍ਹਾਂ ਦੀ ਵਿਰਾਸਤ ਕਾਇਮ ਹੈ। ਉਹ ਧਰਮ ਦੇ ਵਿਰੋਧੀ ਸਨ ਅਤੇ  ਮੰਨਦੇ ਸੀ ਕਿ ਧਰਮ ਨੇ ਸੁਖ ਦੀ ਬਜਾਏ ਆਮ ਇਨਸਾਨ ਦੀ ਜ਼ਿੰਦਗੀ ਵਿਚ ਬਹੁਤ ਦੁੱਖ ਲਿਆਂਦੇ ਹਨ। ਆਪਣੀ ਮੌਤ ਤੋਂ ਪਹਿਲਾਂ, ਉਸ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਸਦੇ ਸਰੀਰ ਉੱਤੇ ਕੋਈ ਫੁੱਲ ਨਾ ਰੱਖਣਾ ਅਤੇ ਨਾ ਹੀ ਪੰਡਤ ਜਾਂ ਮੁੱਲਾਂ ਨੂੰ ਉਸਦੀ ਮੌਤ ਵੇਲੇ ਬੁਲਾਉਣਾ। ਇਸਦੀ ਬਜਾਏ, ਉਸਦੀ ਮਾਰਕਸਵਾਦੀ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਦੇ ਸਰੀਰ ਨੂੰ ਲਾਲ ਝੰਡੇ ਨਾਲ ਢਕਿਆ ਜਾਵੇ।

Balraj Sahni (1913-1973) was an Indian actor and writer. He was born in 1913 in Rawalpindi, Punjab. He studied at prestigious Government College Lahore before going back to his hometown to help his family in the business. He held a bachelor's degree in Hindi and a master's degree in English Literature. He married Damyanti Sahni in 1936, who was also an actor.

In the late 1930s, Balraj Sahni and Damyanti Sahni shifted to Rabindranath Tagore's Shantiniketan in Bengal as teachers. Here, Tagore advised Mr. Sahni to write in his mother tongue. Subsequently, he learned the Gurmukhi script, bought himself a typewriter, and start writing. 

Later, both shifted to London, where Mr. Balraj joined BBC's Hindi service. It was here that he developed his love for Russian cinema and started taking an interest in Marxism. Both returned to India in 1943.

Here, he began his career in 1946 with Insaf, Dharti ke Laal, and Door Chalein. But his wife Damyanti Sahni was a well-known actor even before he made it. During partition in 1947, he came to India as a refugee. And his coming from Pakistan to India was challenging due to the ongoing religious onslaught at that time. 

Ms. Sahni passed away in 1947 at the young age of 26 due to amoebic dysentery. Mr. Sahni was devastated by her demise. Many times, he would bang his head on the wall and cry.

But he gradually found a way out of grief and married Santosh Chandhok in 1951. Being a part of the communist party, he was jailed once. He worked in several films, but Hum Log in 1951 brought him success as an actor. The 1950s saw him in notable films like Seema, Sone Ki Chidiya, Lajwanti, and Ghar Sansaar, while the '60s featured him in films like Neel Kamal, Anupama, Ghar Ghar Ki Kahani, Do Raaste, and Ek Phool Do Mali.

In real life, Sahni was a non-conformist in the sense that he didn't adhere to social norms. He didn't follow the herd. He believed conformity was mediocrity. He didn't like the showmanship, the artificiality, or the partying. He didn't want the glitter and the gloss of the industry. He was a Marxist, a man of the people.

When it comes to writing he was so fond of it that he used to carry his typewriter on set. Whenever he found time during shooting, he devoted it to writing. He has written travelogues Mera Pakistani Safarnama and Mera Rusi Safarnama. He also wrote his autobiography Meri Filmi Atamkatha. His son Parikshat Sahni  wrote a book named 'The Non-Conformist: Memories of My Father Balraj Sahni.'

During the last years of his life, Mr. Sahni's was struck by grief again. This time it was due to his daughter. His daughter had a bad marriage. Therefore, she came to live on with his father and family. She was depressed and had a nervous breakdown. Then one day, she suffered a brain hemorrhage and died. Like her mother, she was just 26 years old at the time of her death. The incident broke Mr. Balraj. He had to go through unbearable pain as her daughter's death also brought back the dark memories of her mother's death at the same age. His daughter had died in the year 1972, and he passed away in 1973. He was 59.

Although Mr. Sahni died, his legacy lives on. He was anti-religion and religious practices. Before his death, he told his son that no flowers should be kept on his body and no Pandit or Mullahs should be called upon when he dies. Instead, considering his Marxist ideology, a red flag should cover his dead body.

SOURCES

  1. https://www.filmfare.com/features/dad-was-a-broken-man-parikshat-sahnis-remembers-father-balraj-sahni-37927-1.html
  2. https://indianexpress.com/article/express-sunday-eye/a-son-remembers-5969188/
  3. https://en.wikipedia.org/wiki/Balraj_Sahni
  4. http://www.thebhopalpost.com/index.php/2010/07/balraj-sahni-speaking-his-heart-out/

 Books By Balraj Sahni :-