ਮੜ੍ਹੀ ਦਾ ਦੀਵਾ | Marhi Da Deewa
ਮੜ੍ਹੀ ਦਾ ਦੀਵਾ | Marhi Da Deewa - ਗੁਰਦਿਆਲ ਸਿੰਘ | Gurdial Singh
‘ਮੜ੍ਹੀ ਦਾ ਦੀਵਾ’ ਪੰਜਾਬੀ ਸਾਹਿਤ ਦੀ ਕਲਾਸਿਕ ਰਚਨਾ ਹੈ। ਇਹ ਉਹ ਰਚਨਾ ਹੈ ਜੋ ਪੰਜਾਬੀ ਸਾਹਿਤ ਨੂੰ ਵਿਸ਼ਵ ਸਾਹਿਤ ਵਿਚ ਸ਼ੁਮਾਰ ਕਰਵਾਉਂਦੀ ਹੈ। ਨਾਵਲ ਬਦਲਦੇ ਆਰਥਿਕ ਪ੍ਰਬੰਧ ਵਿਚ ਬਦਲ ਰਹੀ ਰਿਸ਼ਤਿਆਂ ਦੀ ਤਾਸੀਰ ਨੂੰ ਪਾਠਕ ਸਨਮੁਖ ਕਰਦਾ ਹੈ। ਨਾਵਲ ਦਾ ਨਾਇਕ ਜਗਸੀਰ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਜਿਸ ਦੇ ਜਨਮ ਨਾਲ ਉਹਨਾਂ ਦਾ ਜੱਗ ਵਿਚ ਸੀਰ ਪਿਆ ਹੈ ਪਰ ਜਗਸੀਰ ਸਰੀਰਕ ਸੁਹਜ ਦਾ ਪੂਰਾ ਹੋਣ ਦੇ ਬਾਵਜੂਦ ਵੀ ਊਣਾ ਹੈ, ਆਰਥਿਕਤਾ ਤੇ ਜਾਤੀ ਹੀਣਤਾ ਕਰਕੇ। ਉਹ ਹੋ ਕੇ ਵੀ ਅਣਹੋਇਆਂ ਵਾਂਗ ਜ਼ਿੰਦਗੀ ਬਸਰ ਕਰਦਾ ਹੈ। ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਸਾਹਿਤ ਕਲਾਸਿਕ ਵਜੋਂ ਪ੍ਰਵਾਨਦਿਆਂ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਕੇ ਛਾਪਿਆ। ਇਹ ਪਹਿਲਾ ਨਾਵਲ ਹੈ ਜੋ ਰੂਸੀ ਭਾਸ਼ਾ ਵਿਚ ਛਪਿਆ ਤੇ ਪੰਜ ਲੱਖ ਕਾਪੀ ਰੂਸ ਵਿਚ ਵਿਕੀ। ਨਾਵਲ ਤੇ 1989 ਵਿਚ ਰਾਸ਼ਟਰੀ ਇਨਾਮ ਜੇਤੂ ਫਿਲਮ ਬਣ ਚੁੱਕੀ ਹੈ।
The novel traces the trajectory of the havoc wrought in the lives of the lower caste protagonist Jagseer and his mother, Nandi. His father has a pleasant bond with Dharam Singh, a landlord. However, Bhanta Singh, Dharam’s son, does not have a friendly relationship with Jagseer. The ill-timed death of Nandi wrought by the oppressive operation of power exercised by Bhanta deteriorates the physical and psychological health of Jagseer. Also, he falls in love with the bride (Bhani) of his newly married friend Nikka. His inability to turn the secret love into a legitimized relationship pushes him down a path of self-pity, and his opium addiction hastens his ill-timed death.