ਇਕ ਪਾਸ਼ ਇਹ ਵੀ | Ik Pash Eh Ve
ਇਕ ਪਾਸ਼ ਇਹ ਵੀ - ਸ਼ਮਸ਼ੇਰ ਸੰਧੂ | Samsher Sandhu
ਇਕ ਪਾਸ਼ ਉਹ ਸੀ ਜੋ ਪੰਜਾਬੀ ਕਵਿਤਾ ਵਿਚ ਇਕ ਇਨਕਲਾਬੀ ਕਵੀ ਵਜੋਂ ਉਭਰਿਆ। ਉਸ ਪਾਸ਼ ਨੂੰ ਤੁਹਾਡੇ 'ਚੋਂ ਬਹੁਤੇ ਭਲੀਭਾਂਤ ਜਾਣਦੇ ਹਨ। ਪਰ ਪਾਸ਼ ਦੀ ਸਖ਼ਸ਼ੀਅਤ ਦੇ ਹੋਰ ਵੀ ਬਹੁਤ ਸਾਰੇ ਪੱਖ ਸਨ। ਉਸਦੇ ਸੁਭਾਅ ਦੀਆਂ ਕਈ ਸਾਰੀਆਂ ਪਰਤਾਂ ਸਨ।
ਉਹ ਹਸਦਾ ਵੀ ਸੀ ਤੇ ਰੋਂਦਾ ਵੀ ਸੀ। ਉਹ ਰੁੱਸਦਾ ਵੀ ਸੀ ਤੇ ਲੜਦਾ ਵੀ ਸੀ। ਉਹ ਸ਼ਰਾਰਤੀ ਵੀ ਸੀ ਤੇ ਸ਼ਰੀਫ਼ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦਾ ਸੀ। ਉਸਨੇ ਜੇਲ੍ਹਾਂ ਕੱਟੀਆਂ, ਜਹਾਜਾਂ 'ਤੇ ਝੂਟੇ ਲਏ। ਆਮ ਮਨੁੱਖ ਵਾਲੇ ਸਾਰੇ ਹੀ ਅੰਸ਼ ਸਨ ਪਾਸ਼ ਵਿਚ। ਪਾਸ਼ ਦੇ ਜਿਗਰੀ ਯਾਰ ਸ਼ਮਸ਼ੇਰ ਸੰਧੂ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਪਾਸ਼ ਦੇ ਵਿਅਕਤਿਤਵ ਦਾ ਇਹ ਪੱਖ ਪੇਸ਼ ਹੋਇਆ ਹੈ। ਜੋ ਵੀ ਪਾਠਕ ਪਾਸ਼ ਦੀ ਸਖ਼ਸ਼ੀਅਤ ਦੇ ਇਹਨਾਂ ਪਹਿਲੂਆਂ ਨੂੰ ਜਾਣਨ ਦੀ ਰੁਚੀ ਰੱਖਦਾ ਹੈ ਇਹ ਪੁਸਤਕ ਉਸ ਲਈ ਹੈ।
Almost everyone is familiar with Pash being a revolutionary poet who often took a dig on those in power, and for their role in causing deplorable conditions in a common man. But in reality, many facets of his personality remain hidden behind this curtain of being a ‘revolutionary poet’. This book is for those who have the curiosity to explore these facets on the other side of the curtain.