ਚੀ ਗੁਵੇਰਾ | Che Guevara
ਚੀ ਗੁਵੇਰਾ - ਧਰਮ ਸਿੰਘ ਗੋਰਾਇਆ | Dharam Dingh Goraya
ਇਹ ਕਿਤਾਬ ਚੀ ਗੁਵੇਰਾ (1928-1967) ਦਾ ਜੀਵਨ ਬਿਰਤਾਂਤ ਹੈ ਜੋ ਕਿ ਕਿਊਬਾ ਦੇ ਇਨਕਲਾਬ ਦੇ ਉੱਘੇ ਅਤੇ ਵਿਵਾਦਗ੍ਰਸਤ ਨੇਤਾ ਸਨ। ਉਹ ਅਰਜਨਟੀਨਾ ਵਿੱਚ ਪੈਦਾ ਹੋਇਆ, ਡਾਕਟਰੀ ਦੀ ਪੜ੍ਹਾਈ ਕਰਨ ਪਿੱਛੋਂ ਰਾਜਨੀਤੀ ਵਿੱਚ ਸ਼ਾਮਲ ਹੋਇਆ ਅਤੇ ਸਾਮਵਾਦ ਦਾ ਇੱਕ ਸਮਰਥਕ ਬਣ ਗਿਆ| ਉਸਨੇ ਕਿਊਬਾ ਦੇ ਰਾਸ਼ਟਰਪਤੀ ਫਿਦੇਲ ਕਾਸਤਰੋ ਦੇ ਮੁੱਖ ਸਹਿਯੋਗੀ ਵਜੋਂ ਸੇਵਾ ਨਿਭਾਈ ਅਤੇ ਕਿਊਬਾ, ਯੂ.ਐਸ.ਏ ਅਤੇ ਸੋਵੀਅਤ ਯੂਨੀਅਨ ਵਿਚਕਾਰ ਅੰਤਰਰਾਸ਼ਟਰੀ ਰਾਜਨੀਤੀ ਨੂੰ ਪ੍ਰਭਾਵਤ ਕੀਤਾ। ਉਸਨੂੰ ਬੋਲੀਵੀਆ ਦੀ ਫੌਜ ਨੇ 1967 ਵਿੱਚ ਮਾਰ ਦਿੱਤਾ ਸੀ।
ਲੇਖਕ ਨੇ ਗਵੇਰਾ ਦੇ ਜੀਵਨ ਸੰਗਰਾਮ ਨੂੰ ਪੁਖ਼ਤਗੀ ਨਾਲ ਬਿਆਨ ਕੀਤਾ ਹੈ। ਉਸ ਦੇ ਜੀਵਨ ਦੀਆਂ ਮਹੱਤਵਪੂਰਣ ਘਟਨਾਵਾਂ ਦਾ ਜ਼ਿਕਰ ਅਤੇ ਚਰਚਾ ਕੀਤੀ ਅਤੇ ਖ਼ੁਦ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕਰਕੇ ਇਸ ਕ੍ਰਾਂਤੀਕਾਰੀ ਦੇ ਜੀਵਨ ਸੰਬੰਧੀ ਇਤਿਹਾਸਕ ਤੱਥ ਇਕੱਠੇ ਕੀਤੇ| ਅੱਜ ਦੇ ਸਮੇਂ ਹਰ ਕੌਮ ਦੀ ਜਵਾਨੀ ਲਈ ਅਜਿਹੀਆਂ ਪੁਸਤਕਾਂ ਦੀ ਵੱਡੀ ਲੋੜ ਹੈ।
This book is the account of Che Guevara (1928-1967) who was a prominent leader of the Cuban Revolution. He was born in Argentina, graduated in medical studies, later joined politics, and became an ardent supporter of communism. He served as the chief accomplice of then Cuban President Fidel Castro and influenced the international politics between Cuba, U.S.A., and the Soviet Union. He was killed by the Bolivian army in 1967.
The writer unfolds the life of Guevara with magnificent detailing and discusses all major turn of events in his life. He traveled to several parts of Northern and Southern America to gather accurate facts concerning the life of the great revolutionary.