ਬਾਬਾ ਬੰਦਾ ਸਿੰਘ ਬਹਾਦਰ | Baba Banda Singh Bahadur
ਬਾਬਾ ਬੰਦਾ ਸਿੰਘ ਬਹਾਦਰ - ਸੁਖਦਿਆਲ ਸਿੰਘ | Sukhdial Singh
ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਲਾਸਾਨੀ ਯੋਧਾ ਸੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਲਾਈ ਜ਼ਿੰਮੇਵਾਰੀ ਨਿਭਾਉਂਦਿਆਂ ਬੰਦਾ ਬਹਾਦਰ ਨੇ ਆਖ਼ਰੀ ਸਾਹ ਤਕ ਸਿੱਖ ਲਹਿਰ ਦੀ ਅਗਵਾਈ ਕੀਤੀ। ਇਸ ਅਗਵਾਈ ਵਿਚ ਹੋਈਆਂ ਸਿੱਖਾਂ ਦੀਆਂ ਫੌਜੀ ਕਾਰਵਾਈਆਂ ਨੇ ਮੁਗ਼ਲ ਸਲਤਨਤ ਦੇ ਅੰਤ ਯਕੀਨੀ ਬਣਾ ਦਿੱਤਾ। ਇਹ ਕਿਤਾਬ ਬਾਬਾ ਜੀ ਦੇ ਜੀਵਨ ਸਮਾਗਮਾਂ ਅਤੇ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਸਿੱਖ ਧਰਮ ਨੂੰ ਮੁੜ ਸੁਰਜੀਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੀ ਹੈ|
ਬੰਦਾ ਬਹਾਦਰ ਨੇ ਜਿਮੀਂਦਾਰਾਂ ਪਾਸੋਂ ਜ਼ਮੀਨਾਂ ਖੋਹਕੇ ਬੇਜ਼ਮੀਨਿਆਂ ਵਿਚ ਵੰਡੀਆਂ ਤੇ ਸਿੱਖੀ ਦੀ ਲੋਕ ਲਹਿਰ ਵਿਚ ਵੱਡਾ ਮੀਲਪੱਥਰ ਸਥਾਪਿਤ ਕੀਤਾ। ਅਜਿਹੀ ਲੋਕਪੱਖੀ ਨੀਤੀ ਕਾਰਨ ਹੀ ਪੁਸਤਕ ਦਾ ਲੇਖਕ ਉਸ ਦੀਆਂ ਪ੍ਰਾਪਤੀਆਂ ਨੂੰ ਖਾਲਸਾ ਇਨਕਲਾਬ ਦਾ ਨਾਂ ਦਿੰਦਾ ਹੈ। ਇਉਂ ਇਹ ਪੁਸਤਕ ਇਤਿਹਾਸਕ ਸਮੇਂ ਦਾ ਘਟਨਾਵਾਂ ਬਿਰਤਾਂਤ ਮਾਤਰ ਨਹੀਂ ਬਲਕਿ ਵਿਚਾਰਧਾਰਕ ਪੱਖ ਨੂੰ ਵੀ ਪੇਸ਼ ਕਰਨ ਵਾਲੀ ਪੁਸਤਕ ਹੈ।
Born as Lachman Das who turned to a Bairaagi after watching a pregnant deer dying from his arrow. He adopted Sikhism after meeting Shri Guru Gobind Singh Ji. Baba Banda Singh Bahadur organized the Sikh army and attacked Mughal forces with unprecedented brutality and revenged the death of Guru Gobind Singh’s Sahibjaadas. The book illustrates Baba Ji's life events and his contribution to reviving Sikhism before attaining martyrdom.