Jawant Singh Kanwal
ਜਸਵੰਤ ਸਿੰਘ ਕੰਵਲ (27 ਜੂਨ 1919- 1 ਫ਼ਰਵਰੀ 2020 )
ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ ਵਿਖੇ ਹੋਇਆ । ਸੋਲਾਂ ਸਾਲਾਂ ਦੀ ਉਮਰ ਵਿੱਚ ਆਪ ਨੇ ਇਕੱਲਿਆਂ ਮਲਾਇਆ ਦਾ ਸਫ਼ਰ ਕੀਤਾ । ਕੰਵਲ ਉੱਥੇ ਤਿੰਨ ਸਾਲ ਰਹੇ ਜਿਸ ਦੌਰਾਨ ਉਹਨਾਂ ਨੂੰ ਸਾਹਿਤਿਕ ਚੇਟਕ ਲੱਗੀ । ਆਪ ਨੇ ਸ਼ੁਰੂਆਤੀ ਦੌਰ ਵਿੱਚ ਧਾਰਮਿਕ ਤੇ ਰੁਮਾਂਟਿਕ ਕਵਿਤਾਵਾਂ ਲਿਖੀਆਂ ਤੇ ਵਾਪਸ ਭਾਰਤ ਆ ਕੇ ਕਿਰਸਾਨੀ ਕੀਤੀ । ਵੀਹ ਸਾਲ ਦੀ ਉਮਰ ਵਿੱਚ ਪਹਿਲੀ ਕਿਤਾਬ ‘ਜੀਵਨ ਕਣੀਆਂ’ ਲਿਖੀ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਨਾਵਲ ‘ਸੱਚ ਨੂੰ ਫ਼ਾਂਸੀ ਅਤੇ ਪਾਲੀ ਲਿਖ ਚੁੱਕੇ ਸਨ । ਜਸਵੰਤ ਸਿੰਘ ਕੰਵਲ ਨੇ ਆਪਣੇ ਜੀਵਨ ਦੌਰਾਨ 30 ਨਾਵਲ ,10 ਕਹਾਣੀ ਸੰਗ੍ਰਹਿ , ਰਾਜਸੀ ਲੇਖਾਂ ਦੀਆਂ ਸੱਤ ਪੁਸਤਕਾਂ , ਕੁੱਲ ਮਿਲਾ ਕੇ ਚੁਰਵੰਜਾ ਪੁਸਤਕਾਂ ਲਿਖੀਆਂ । ਗੁਰੂ ਨਾਨਕ, ਕਬੀਰ, ਵਾਰਿਸ ਸ਼ਾਹ , ਪ੍ਰੋ. ਪੂਰਨ ਸਿੰਘ, ਟਾਲਸਟਾਏ ,ਵਿਕਟਰ ਹਿਊਗੋ ,ਚਾਰਲਸ ਡਿਕਨਜ਼ ਆਦਿ ਨੇ ਆਪ ਨੂੰ ਖਾਸ ਪ੍ਰਭਾਵਿਤ ਕੀਤਾ । ਆਪ ਨੇ ਜ਼ਿੰਦਗੀ ਬੜੇ ਹੀ ਸਾਦੇ ਢੰਗ ਨਾਲ ਪਿੰਡ ਵਿੱਚ ਰਹਿੰਦਿਆਂ ਗੁਜ਼ਾਰੀ ਅਤੇ ਗ੍ਰਹਿਸਥੀ ਹੁੰਦਿਆਂ ਹੋਇਆ ਵੀ ਆਪ ਦੇ ਸੁਭਾਅ ‘ਚੋ ਫ਼ਕੀਰੀ ਨਹੀਂ ਗਈ । ਜਸਵੰਤ ਸਿੰਘ ਕੰਵਲ ਜੀਵਨ ਭਰ ਸਾਹਿਤਿਕ ਦੁਨੀਆਂ ਵਿੱਚ ਵਿਚਰਦੇ ਰਹੇ , ਜਿਸ ਲਈ ਉਹਨਾਂ ਨੂੰ ਅਨੇਕਾਂ ਪੁਰਸਕਾਰ ਮਿਲੇ । 1995 ਵਿੱਚ ਆਪ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ।
ਨਾਵਲ : ਪੂਰਨਮਾਸ਼ੀ, ਰਾਤ ਬਾਕੀ ਹੈ , ਜ਼ਿੰਦਗੀ ਦੂਰ ਨਹੀਂ , ਪਾਲੀ , ਹਾਣੀ , ਲਹੂ ਦੀ ਲੋਅ , ਸੁਰ ਸਾਂਝ ,ਰੂਪਮਤੀ , ਬਰਫ਼ ਦੀ ਅੱਗ ਆਦਿ ।