Ajmer Singh

ਅਜਮੇਰ ਸਿੰਘ ( ਜਨਮ 1948 ) 1970 ਵਿਚ ਗੁਰੂ ਨਾਨਕ ਇੰਜਨੀਰਿੰਗ ਕਾਲਜ, ਲੁਧਿਆਣਾ ਤੋਂ ਇਲੈਕਟਰੀਕਲ ਇੰਜਨੀਰਿੰਗ ਦੀ ਪੜ੍ਹਾਈ ਅੱਧਵਾਟੇ ਛੱਡ ਕੇ ਨਕਸਲਬਾੜੀ ਲਹਿਰ ਵਿੱਚ ਸ਼ਾਮਲ ਹੋ ਗਿਆ ਰੂਪੋਸ਼ ਰਹਿੰਦੇਆ ਉਸ ਨੇ ਤਕਰੀਬਨ ਡੇਢ ਦਹਾਕੇ ਤੱਕ ਕਮਿਊਨਿਸਟ ਇਨਕਲਾਬੀ ਲਹਿਰ ਦਾ ਨੇੜਿਓਂ ਡੂੰਘਾ ਅਨੁਭਵ ਹਾਸਲ ਕੀਤਾ ਜੂਨ ੧੯੮੪ ਵਿਚ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਉਹ ਪੂਰੀ ਤਰਾਂ ਝੰਜੋੜਿਆ ਗਿਆ ਅਤੇ ਹੌਲੀ ਹੌਲੀ ਉਸਨੂੰ ਆਪਣੀਆਂ ਜੜਾਂ ਕੁਰੇਦਣ ਤੇ ਉਹ ਸਿੱਖ ਸੰਗਰਸ਼ ਦੇ ਸਰੋਕਾਰਾਂ ਦਾ ਹਮਦਰਦ ਵਿਸ਼ਲੇਸ਼ਕ ਬਣ ਗਿਆ  ਇਸ ਤਰ੍ਹਾਂ ਪੰਜਾਬ ਅੰਦਰ ਚੱਲੀਆਂ ਦੋ ਵੱਡੀ ਹਥਿਆਰਬੰਦ ਲਹਿਰਾਂ ਦਾ ਉਸਨੇ ਸਿੱਧਾ ਅਨੁਭਵ ਹਾਸਲ ਕੀਤਾ । ਲਹਿਰਾਂ ਅੰਦਰ ਵਿਚਰਦੇ ਹੋਏ ਉਸਨੇ ਹਮੇਸ਼ਾ ਹੀ ਮਸਲਿਆੳਨ ਨੂੰ ਗਹਿਰਾਈ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ ਨਵਾਂ ਗਿਆਨ ਹਾਸਲ ਕਰਨ ਦੀ ਅਡੋਲ ਬਿਰਤੀ ਅਪਣਾਈ ਰੱਖੀ । ਇਸ ਤਰ੍ਹਾਂ ਗਹਿਰ -ਗੰਭੀਰ ਅਧਿਐਨ ਅਤੇ 31 ਸਾਲਾਂ ਤੱਕ ਚੱਲੇ ਨਿਰੰਤਰ ਰੂਮੋਸ਼ੀ ਦੇ ਜੀਵਨ ਨੇ ਉਸਦੇ ਅਨੁਭਵ ਨੂੰ ਡੂੰਘਾ , ਵਿਸ਼ਾਲ ਤੇ ਬਹੁਪੱਖੀ ਬਣਾ ਦਿੱਤਾ । ਉਸ ਕੋਲ ਭਾਸ਼ਾ ਦੀ ਵਿਸ਼ੇਸ਼ ਮੁਹਾਰਤ ਹੈ ਅਤੇ ਆਪਣੀ ਗੱਲ ਨੂੰ ਇੱਕ ਗਹਿਰ-ਗੰਭੀਰ ਤੇ ਉੱਚੇ ਤਰਕ ਵਿੱਚ ਰੱਖ ਕੇ ਪੇਸ਼ ਕਰਨ ਦੀ ਜਾਂਚ ਹੈ । ਅਜਮੇਰ ਸਿੰਘ ਦੀਆਂ ਲਿਖਤਾਂ ਨੇ ਖਾੜਕੂ ਸਿੱਖ ਸੰਘਰਸ਼ ਦਾ ਸਿਧਾਂਤਕ ਤੇ ਤਾਰਕਿਕ ਅਧਿਐਨ ਕਰ ਕੇ ਸਿੱਖਾਂ ਨੂੰ ਪਰ੍ਹੇ ਵਿੱਚ ਖਲੋ ਕੇ ਆਪਣਾ ਪੱਖ ਪੇਸ਼ ਕਰਨ ਦੇ ਯੋਗ ਬਣਾਉਣ ਦਾ ਇਤਿਹਾਸਕ ਕਾਰਜ ਕੀਤਾ ਹੈ ।