ਸੁਰਜੀਤ ਪਾਤਰ | Surjit Patar
ਸੁਰਜੀਤ ਪਾਤਰ ਪੰਜਾਬੀ ਅਦਬੀ ਖੇਤਰ ਦੀ ਅਹਿਮ ਹਸਤੀ ਹੈ। ਆਪਣੀ ਗ਼ਜ਼ਲਕਾਰੀ ਕਾਰਨ ਪੰਜਾਬੀ ਸਾਹਿਤ ਵਿਚ ਉਹਨਾਂ ਦਾ ਵਿਸ਼ੇਸ਼ ਮੁਕਾਮ ਹੈ। ਉਹਨਾਂ ਦਾ ਜਨਮ 14 ਜਨਵਰੀ, 1945 ਨੂੰ ਪੰਜਾਬ ਦੇ ਜਲੰਧਰ ਜਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਚ ਹੋਇਆ। ਉਹਨਾਂ ਨੇ ਰਣਧੀਰ ਕਾਲਜ, ਕਪੂਰਥਲਾ ਤੋਂ ਬੀ. ਏ., ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਮਾਸਟਰ ਡਿਗਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡਾਕਟਰੇਟ ਕੀਤੀ। ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਅੱਜ ਕੱਲ੍ਹ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
ਉਹ 60ਵਿਆਂ ਦੇ ਅੱਧ ਵਿਚ ਕਵਿਤਾ ਦੇ ਖੇਤਰ ਵਿਚ ਸ਼ੁਮਾਰ ਹੋਣੇ ਸ਼ੁਰੂ ਹੋਏ। ਉਦੋਂ ਤੋਂ ਹੁਣ ਤੀਕ ਉਹਨਾਂ ਦੀਆਂ ਲਿਖਤਾਂ ਨੂੰ ਕਈ ਇਨਾਮ ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਜਿੰਨ੍ਹਾਂ ਵਿਚੋਂ ਪਦਮ ਸ਼੍ਰੀ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਸ਼ੇਸ਼ ਹਨ। ਪਾਤਰ ਕਾਵਿਕਾਰੀ ਵਿਚ ਮਹੀਨ ਸ਼ਬਦ ਜੜ੍ਹਤ ਤੇ ਬਹੁਅਰਥੀ ਕਾਵਿ ਉਕਤੀ ਦੀ ਸਿਰਜਣਾ ਕਰਨ ਲਈ ਜਾਣੇ ਜਾਂਦੇ ਹਨ। ਬਿਰਖ ਉਹਨਾਂ ਦੀ ਕਾਵਿ ਰਚਨਾ ਵਿਚ ਵਿਭਿੰਨ ਪ੍ਰਸੰਗਾਂ ਅਧੀਨ ਵਾਰ ਵਾਰ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹਨਾਂ ਨੇ ਹਮੇਸ਼ਾ ਹੀ ਸੱਤਾ ਦੇ ਲੋਕ ਵਿਰੋਧੀ ਖਾਸੇ ਤੇ ਆਮ ਬੰਦੇ ਉੱਪਰ ਇਸਦੇ ਮਾਰੂ ਅਸਰਾਂ ਦੀ ਨਿਸ਼ਾਨਦੇਹੀ ਆਪਣੀ ਕਵਿਤਾ ਰਾਹੀਂ ਕੀਤੀ ਹੈ, ਅਜਿਹਾ ਕਰਦਿਆਂ ਉਸਦੀ ਸੁਰ ਤਿੱਖੀ ਨਹੀਂ ਬਲਕਿ ਕਟਾਖ਼ਸ਼ ਭਰੀ ਰਹਿੰਦੀ ਹੈ। ਇਹ ਉਸਦੀ ਵਿਰੋਧਤਾਈ ਦੀ ਵਿਲੱਖਣਤਾ ਹੈ। ਹਨੇਰੇ ਵਿਚ ਸੁਲਘਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਹਵਾ ਵਿਚ ਲਿਖੇ ਹਰਫ਼, ਸੁਰਜ਼ਮੀਨ ਅਤੇ ਬਿਰਖ਼ ਅਰਜ਼ ਕਰੇ ਉਸਦੀਆਂ ਕਾਵਿ ਰਚਨਾਵਾਂ ਹਨ।
Surjit Patar is a well-known name among literary circles in Punjab. He was born on the 14th of January 1945 in a village named 'Pattar' in the Jalandhar district of Punjab. He graduated from Randhir College, Kapurthala; masters from the Punjabi University of Patiala, and a doctorate from Guru Nanak Dev University, Amritsar.
He debuted in poetry writing in the mid-1960s. Since then, his works have won him many acclaims, most renown among those include Padma Shri Award ( fourth highest civilian award in the country) and Sahit Academy Award. He retired as a Professor of Punjabi from Punjab Agriculture University, Ludhiana. He is currently serving as the President of Punjab Sahit Academy.
His famous works comprise Hanere Vich Sulgadi Varanmala, Lafzah di Darga, Hawa Vich Likhe Harf, Surzameen . Patjhar di Panjeb and Birakh Araz Kare. The themes of his writings include personal, philosophical, social and political issues with Nature as the prominent one.
Books By Surjit Patar :-