ਸ਼ਿਵ ਕੁਮਾਰ ਬਟਾਲਵੀ | Shiv Kumar Batalvi

ਸ਼ਿਵ ਆਪਣੀ ਰੁਮਾਂਟਿਕ ਕਵਿਤਾ ਲਈ ਜਾਣਿਆ ਜਾਂਦਾ ਹੈ। ਉਸਦੀ ਕਵਿਤਾ ਵਿਛੋੜੇ ਦੀ ਪੀੜ, ਵਸਲ ਦੀ ਚਾਹਤ ਤੇ ਦਰਦਮਈ ਸੁਰ ਵਜੋਂ ਜਾਣੀ ਜਾਂਦੀ ਹੈ। ਸ਼ਿਵ ਬਿਰਹਾ ਦਾ ਸੁਲਤਾਨ ਸੀ। ਉਹ ਬਿਰਹਾ ਘਰ ਜੰਮਿਆ, ਬਿਰਹਾ ਹੰਢਾਈ ਤੇ ਜੋਬਨ ਰੁੱਤੇ ਤੁਰ ਗਿਆ। ਉਹ ਆਪਣੀ ਪਤਨੀ ਅਰੁਣਾ ਨੂੰ ਕਿਹਾ ਕਰਦਾ ਸੀ ਕਿ 'ਤੇਰਾ ਪਿੰਡ ਜਿਉਣ ਲਈ ਵੀ ਬੜਾ ਚੰਗਾ ਹੈ ਤੇ ਮਰਨ ਲਈ ਵੀ।' ਸ਼ਿਵ ਸੱਚਾ ਸੀ, ਅੰਤ ਵੇਲੇ ਬਟਾਲੇ ਤੋਂ ਆਪਣੇ ਸਹੁਰੇ ਘਰ ਅਰੁਣਾ ਦੇ ਪਿੰਡ ਆ ਕੇ ਉਸਦੀ ਮੌਤ ਹੋ ਗਈ।

ਪਰ ਛੋਟੀ ਔਧ ਵਿਚ ਵੀ ਉਹ ਆਪਣੀ ਬਿਰਹਾ ਦੀ ਕਮਾਈ ਦਾ ਵੱਡਾ ਖਜ਼ਾਨਾ ਪੰਜਾਬੀ ਪਾਠਕਾਂ ਲਈ ਛੱਡ ਗਿਆ। 1960 ਤੋਂ 1966 ਦਾ ਸਮਾਂ ਸ਼ਿਵ ਕੁਮਾਰ ਦਾ ਸੁਨਹਿਰੀ ਕਾਲ ਸੀ। ਇਸ ਸਮੇਂ ਦੌਰਾਨ ਸ਼ਿਵ ਦੀਆਂ ਸੱਤ ਰਚਨਾਵਾਂ ਪ੍ਰਕਾਸ਼ਿਤ ਹੋਈਆਂ:

  • ਪੀੜਾਂ ਦਾ ਪਰਾਗਾ (1960)
  • ਲਾਜਵੰਤੀ (1961)
  • ਆਟੇ ਦੀਆਂ ਚਿੜੀਆਂ (1962)
  • ਮੈਨੂੰ ਵਿਦਾ ਕਰੋ (1963)
  • ਬਿਰਹਾ ਤੂੰ ਸੁਲਤਾਨ (1964)
  • ਦਰਦਮੰਦਾਂ ਦੀਆਂ ਆਹੀਂ (1964)
  • ਲੂਣਾ (1965)

ਲੂਣਾ ਨੂੰ 1966-67 ਵਿਚ ਭਾਰਤੀ ਸਾਹਿਤ ਅਕਾਦਮੀ ਇਨਾਮ ਮਿਲਿਆ। ਉਸ ਦੀ ਆਖਰੀ ਰਚਨਾਂ ‘ਮੈਂ ਤੇ ਮੈਂ’ 1970 ਵਿੱਚ ਛਪੀ।

ਪੰਜਾਬੀ ਦੇ ਇਸ ਅਲਬੇਲੇ ਸ਼ਾਇਰ ਦਾ ਜਨਮ 23 ਜੁਲਾਈ 1936 ਨੂੰ ਪਿੰਡ ਲੋਹਟੀਆਂ, ਤਹਿਸੀਲ ਸੰਕਰਗੜ੍ਹ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਾਤਾ ਸ਼ਾਂਤੀ ਦੇਵੀ ਤੇ ਪਿਤਾ ਕਿਸ਼ਨ ਗੋਪਾਲ ਦੇ ਘਰ ਹੋਇਆ। ਪਰਿਵਾਰ ਵਿਚ ਦੋ ਭਰਾ ਤੇ ਤਿੰਨ ਭੈਣਾਂ ਹੋਰ ਸਨ। ਸ਼ਿਵ ਦੇ ਪਿਤਾ ਜੀ ਮਾਲ ਪਟਵਾਰੀ ਸਨ।

ਚੌਥੀ ਜਮਾਤ ਤਕ ਦੀ ਮੁੱਢਲੀ ਸਿੱਖਿਆ ਉਸਨੇ ਆਪਣੇ ਪਿੰਡ ਹੀ ਹਾਸਲ ਕੀਤੀ। ਫਿਰ ਉਸਦੇ ਪਿਤਾ ਜੀ ਦੀ ਬਦਲੀ ਡੇਰਾ ਬਾਬਾ ਨਾਨਕ ਹੋ ਗਈ ਜਿੱਥੇ ਉਹ ਗਿਰਦਾਵਰ ਪ੍ਰੋਮੋਟ ਹੋ ਗਏ ਸਨ। ਡੇਰਾ ਬਾਬਾ ਨਾਨਕ ਸ਼ਿਵ ਨੇ ਪੰਜਵੀ ਤੇ ਛੇਵੀਂ ਕੀਤੀ। 1949 ਵਿਚ ਉਸ ਦੇ ਪਿਤਾ ਜੀ ਦੀ ਬਦਲੀ ਬਟਾਲੇ ਹੋ ਗਈ। ਇਸੇ ਕਰਕੇ ਸ਼ਿਵ ਨੂੰ ਵੀ ਬਟਾਲੇ ਜਾਣਾ ਪਿਆ। ਇਥੋਂ ਹੀ ਉਸਨੇ "ਬਟਾਲਵੀ" ਆਪਣੇ ਨਾਮ ਦਾ ਹਿੱਸਾ ਬਣਾਇਆ।

1953 ਵਿਚ ਦਸਵੀਂ ਪਾਸ ਕਰਕੇ ਉਸ ਨੇ ਫੈਕਲਟੀ ਆੱਫ ਸਾਇੰਸ ਵਿਚ ਦਾਖ਼ਲਾ ਲੈ ਲਿਆ ਪਰ ਛੇਤੀ ਹੀ ਉਹ ਆਰਟਸ ਵੱਲ ਪਰਤ ਆਇਆ। ਇਸ ਦਰਮਿਆਨ ਉਸ ਨੇ ਪੜਾਈ ਵਿਚੇ ਛੱਡ ਕੇ ਪਟਵਾਰ ਸਕੂਲ ਵਿਚ ਦਾਖਲਾ ਲਿਆ ਤੇ ਅਖੀਰ ਪਟਵਾਰੀ ਨਿਯੁਕਤ ਹੋ ਗਿਆ।

ਸ਼ਿਵ ਦਾ ਵਿਆਹ 1967 ਵਿਚ ਅਰੁਣਾ ਨਾਲ ਹੋਇਆ ਜੋ ਕੇ ਪਿੰਡ ਮੰਗਿਆਲ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੀ ਸੀ। ਸ਼ਿਵ ਦੇ ਘਰ ਦੋ ਬੱਚਿਆਂ ਮਿਹਰਬਾਨ (1968) ਤੇ ਪੂਜਾ (1969) ਨੇ ਜਨਮ ਲਿਆ।

1968 ਵਿਚ ਉਸ ਨੇ ਆਪਣੀ ਬਦਲੀ ਚੰਡੀਗੜ੍ਹ ਕਰਵਾ ਲਈ ਸੀ ਤੇ ਪਰਿਵਾਰ ਸਮੇਤ ਉੱਥੇ ਹੀ ਰਹਿਣ ਲੱਗਿਆ। ਇੱਥੇ ਵੀ ਸ਼ਿਵ ਨੂੰ ਸ਼ੌਹਰਤ ਮਿਲੀ ਪਰ ਨਾਲ ਹੀ ਉਸ ਨੂੰ ਬਹੁਤ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਉਸ ਨੇ ਇਸ ਆਲੋਚਨਾ ਦਾ ਜਵਾਬ ਦਿੱਤਾ।

1972 ‘ਚ ਉਹ ਇੰਗਲੈਂਡ ਗਿਆ, ਜਿੱਥੋਂ ਵਾਪਿਸ ਆ ਕੇ ਉਸ ਦੀ ਤਬੀਅਤ ਬਹੁਤ ਖਰਾਬ ਹੋ ਗਈ। ਉਸ ਨੂੰ 'ਲਿਵਰ ਸਿਰੋਸਿਸ' ਨਾਮ ਦੀ ਬਿਮਾਰੀ ਹੋ ਗਈ ਸੀ।

ਉਹ ਜਦ ਚੰਡੀਗੜ੍ਹ ਨੂੰ ਛੱਡਣ ਲੱਗਿਆ ਤਾਂ ਆਪਣੇ ਦੋਸਤ ਬਲਵੰਤ ਨੂੰ ਕਿਹਾ "ਜਦ ਮੈਂ ਮਰਿਆ ਬਲਵੰਤ, ਪੰਜ ਕੁੱਤਿਆਂ ਨੇ ਵੀ ਨਹੀਂ ਆਉਣਾ। ਅੰਮ੍ਰਿਤਾ (ਪ੍ਰੀਤਮ) ਇਕ ਨਜ਼ਮ ਲਿਖ ਦੇਵੇਗੀ, ਤੇ ਤੂੰ ਆਖੇਂਗਾ ਮਰ ਗਿਆ ਵਿਚਾਰਾ ਕੌਡੀਆਂ ਵਾਲਾ ਸੱਪ।"

ਚੰਡੀਗੜ੍ਹ ਤੋਂ ਸ਼ਿਵ ਨੂੰ ਬਟਾਲੇ ਲਿਆਂਦਾ ਗਿਆ। ਬਟਾਲੇ ਤੋਂ ਜਦ ਉਸ ਨੂੰ ਇਲਾਜ਼ ਵਾਸਤੇ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ ਤਾਂ ਉਹ ਉੱਥੇ ਨਾ ਰਿਹਾ ਤੇ ਉੱਥੋਂ ਨੱਸ ਆਇਆ। ਫਿਰ ਬਟਾਲੇ ਤੋਂ ਆਪਣੇ ਸੁਹਰੇ ਪਿੰਡ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਮਰਨ ਤੋਂ ਪਹਿਲਾਂ ਏਥੇ ਹੀ ਉਸ ਨੇ ਆਪਣੀ ਆਵਾਜ਼ ਵਿਚ ਇਕ ਅੰਤਿਮ ਟੇਪ ਰਿਕਾਰਡ ਕਾਰਵਾਈ :

"ਕਿ ਪੁੱਛਦੇ ਹੋ ਹਾਲ ਫ਼ਕੀਰਾਂ ਦਾ

ਸਾਡਾ ਨਦੀਓਂ ਵਿਛੜੇ ਨੀਰਾਂ ਦਾ..."

ਇਹ ਟੇਪ YouTube ‘ਤੇ ਮੌਜੂਦ ਹੈ।|

Shiv Kumar was born on 23rd July 1936 in the village of Lohtian, Tehsil Sankargarh, District Gurdaspur, to mother Shanti Devi and father, Kishan Gopal. Shiv had two brothers and three sisters.

His father was a revenue officer (Patwari).

He got his primary education up to 4th class in his village. Then his father was transferred to Dera Baba Nanak, where he was promoted to Girdavar

In 1949, his father was transferred to Batala. Therefore, along with his family, Shiv moved to Batala, and it was from here, he made "Batalvi" a part of his name.

After passing his matriculation examination in 1953, he opted for the Faculty of Sciences. But when he found it difficult, he returned to the Arts. In the meantime, he dropped out of school and was enrolled in the Patwar School. Afterward, he was appointed the patwari (revenue officer).

The period from 1960 to 1966 is the golden age of Shiv Kumar. During this time, many of his works get published:

v Peedan da Praga (1960), 

v Lajwanti (1961),

v Aate Diyan Chidiyan (1962),

v Mainu Vida Karo (1963),

v Birha Tu Sultan (1964),

v Dard Mandan Diyan Aahin (1964), 

v Luna (1965).

 Luna also received the Sahitya Akademi Award in 1966-67.

His last works, Mai te Mai, were published in 1970.

Shiv was married in 1967 to Aruna, a resident of Mangial village, Gurdaspur district.

Shiv used to say to Aruna, 'Your village is suitable for both living and dying.'

Shiv has two kids - Miharban (1968) and Pooja (1969).

In 1968, he was transferred to Chandigarh and settled there with his family. Here, he not only got fame but also had to face a lot of criticism. He also responded to these criticisms.

He visited England in 1972. His health deteriorated on his return, and he was soon diagnosed with 'liver cirrhosis.' While Shiv was leaving Chandigarh, he said to his friend Balwant, "When I will die, Balwant, nobody will come to show grief."

He was right about his wife's village as he died there. Here, before dying, he recorded a final tape recording in his voice:

"Ki puchde ho haal faqiraan da....... "

This tape is available on YouTube.

Books By Shiv Kumar Batalvi :-