ਰਾਣਾ ਰਣਬੀਰ | Rana Ranbir

ਰਾਣਾ ਰਣਬੀਰ ਇੱਕ ਪੰਜਾਬੀ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਹੈ। ਉਹ ਆਪਣੇ ਨਾਨਕੇ ਘਰ ਬਰਨਾਲੇ ਪੈਦਾ ਹੋਇਆ ਅਤੇ ਧੂਰੀ ਵਿੱਚ ਆਪਣੇ ਜੱਦੀ ਘਰ ਵਿੱਚ ਪਲਿਆ ਤੇ ਵੱਡਾ ਹੋਇਆ। ਦੇਸ਼ ਭਗਤ ਕਾਲਜ ਧੂਰੀ ਤੋਂ ਆਪਣੀ ਬੈਚਲਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ।

2000 ਦੇ ਦਹਾਕੇ ਦੇ ਆਰੰਭ ਵਿੱਚ ਉਸਨੇ "ਜੁਗਨੂੰ ਮਸਤ-ਮਸਤ" ਅਤੇ "ਨੌਟੀ ਨੰਬਰ ਵਨ" ਜਿਹੇ ਟੈਲੀਵਿਜ਼ਨ ਕਾਮੇਡੀ ਸ਼ੋਅਜ ਵਿਚ ਕੰਮ ਕੀਤਾ। ਇਸ ਤੋਂ ਬਾਅਦ ਪੰਜਾਬੀ ਫ਼ਿਲਮਾਂ ਵਿਚ ਆਪਣੇ ਕਾਮੇਡੀ ਕਿਰਦਾਰਾਂ ਰਾਹੀਂ ਉਸਨੇ ਪਛਾਣ ਹਾਸਿਲ ਕੀਤੀ। ‘ਦਿਲ ਆਪਣਾ ਪੰਜਾਬੀ’, ‘ਗੋਰਿਆਂ ਨੂੰ ਦਫ਼ਾ ਕਰੋ’, ‘ਜੱਟ ਐਂਡ ਜੂਲੀਅਟ’ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਭੂਮਿਕਾਵਾਂ ਸਦਕਾ ਉਹ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਵਿੱਚ ਵਿਆਪਕ ਤੌਰ ‘ਤੇ ਜਾਣਿਆ ਜਾਣ ਲੱਗਾ ਹੈ। ਉਸ ਦੁਆਰਾ ਨਿਰਦੇਸ਼ਿਤ ਫਿਲਮਾਂ ‘ਆਸੀਸ’ ਅਤੇ ‘ਪੋਸਤੀ’ ਆਦਿ ਪੰਜਾਬ ਪ੍ਰਤੀ ਉਸਦੀ ਫ਼ਿਕਰਮੰਦੀ ਨੂੰ ਉਜਾਗਰ ਕਰਦੀਆਂ ਹਨ।

ਵੱਡੀ ਗਿਣਤੀ ਲੋਕ ਰਾਣਾ ਰਣਬੀਰ ਨੂੰ ਕਾਮੇਡੀ ਅਦਾਕਾਰ ਵਜੋਂ ਜਾਣਦੇ ਹਨ ਪਰ ਬਹੁਤ ਘੱਟ ਇਸ ਗੱਲ ਤੋਂ ਜਾਣੂ ਹਨ ਕਿ ਉਹ ਇਕ ਗੰਭੀਰ ਚਿੰਤਕ ਅਤੇ ਮਹੀਨ ਸੂਝ ਵਾਲਾ ਲੇਖਕ ਵੀ ਹੈ। ਉਸ ਦੀ ਪਹਿਲੀ ਕਾਵਿ-ਪੁਸਤਕ 'ਕਿਣਮਿਣ ਤਿਪ-ਤਿਪ' ਸਾਲ 2013 ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਦੀਆਂ ਦੋ ਹੋਰ ਕਿਤਾਬਾਂ, '20 ਨਵੰਬਰ ਅਤੇ 'ਜ਼ਿੰਦਗੀ ਜ਼ਿੰਦਾਬਾਦ' 2015 ਵਿੱਚ ਪ੍ਰਕਾਸ਼ਿਤ ਹੋਈਆਂ। ਫਿਰ ਤਿੰਨ ਸਾਲਾਂ ਦੇ ਅੰਤਰਾਲ ਬਾਅਦ ‘ਦੀਵਾ’ ਨਾਂ ਦੀ ਇੱਕ ਹੋਰ ਕਿਤਾਬ 2018 ਵਿੱਚ ਛਪੀ।

ਰਾਣਾ ਰਣਬੀਰ ਦੀਆਂ ਲਿਖਤਾਂ ਉਚੇਰੀਆਂ ਸਮਾਜਕ ਅਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਹਨ। ਲੇਖਕ ਦੱਸਦਾ ਹੈ ਕਿ ਕਿਵੇਂ ਅੱਜ ਦਾ ਨੌਜਵਾਨ ਨਸ਼ਿਆਂ ਦੀ ਦੁਰਵਰਤੋਂ ਅਤੇ ਹੋਰ ਕਈ ਮੁਸੀਬਤਾਂ  ਵਿੱਚ ਫਸ ਗਿਆ ਹੈ। ਆਪਣੀਆਂ ਲਿਖਤਾਂ ਦੁਆਰਾ ਉਹ ਪਾਠਕ ਨੂੰ ਸਮਾਜਕ ਯਥਾਰਥ ਅਤੇ ਜੀਵਨ ਦੀ ਸਦਾ-ਵਧਦੀ ਸੁੰਦਰਤਾ ਤੋਂ ਜਾਣੂ ਕਰਵਾਉਣ ਦੀ ਇੱਛਾ ਰੱਖਦਾ ਹੈ।

Rana Ranbir is a Punjabi actor, writer, and director. He was born at his mother’s place in Barnala and subsequently brought up at his paternal home in Dhuri. After completing his bachelor’s degree from Desh Bhagat College Dhuri, he received a post-graduate degree in theatre and television from Punjabi University Patiala. 

In the early 2000s, he appeared on television comedy shows like Jugnu Mast Mast Hai and Naughty Number One. Apart from this, he also appeared in many Punjabi serials and plays before entering the Punjabi film industry. With his roles in movies like Dil Apna Punjabi, Goreyan nu Dafa Karo, Jatt and Juliet, and many other movies, he became widely known among the Punjabi community all over the world. 

Although many people are familiar with Mr. Rana’s wit and humor, few know he is a profound thinker and an author with great insight. This reflects in his writings. His first poetry book Kin-Min Tip-Tip got published in the year 2013. Two more of his books, 20 November and Zindagi Zindabad, were published in 2015. Then after the gap of three years, another book named Deeva appeared in 2018.

The author’s writings reflect decaying social and family values. The author describes how today’s youth has got trapped in several complications with drug abuse, and constant desire to connect on social media are two of them. Through his writings, he desires to show the reader social realities and make him familiar with the ever-unfolding beauty of life. 

Books By Rana Ranbir :-